ਦੇਖੋ ਵੀਡੀਓ : ‘Dil Ka Gehna’ ਗੀਤ ਛਾਇਆ ਟਰੈਂਡਿੰਗ ‘ਚ, ਪਰਮੀਸ਼ ਵਰਮਾ ਅਤੇ ਗੌਹਰ ਖ਼ਾਨ ਦੇ ਗੀਤ 'ਚ ਹੈ ਆਜ਼ਾਦੀ ਤੋਂ ਪਹਿਲਾਂ ਦੀ ਪ੍ਰੇਮ ਕਹਾਣੀ

written by Lajwinder kaur | January 26, 2022

ਪਰਮੀਸ਼ ਵਰਮਾ Parmish Verma ਅਤੇ ਗੌਹਰ ਖ਼ਾਨ Gauahar Khan 'ਤੇ ਫਿਲਮਾਇਆ ਗਿਆ ਗੀਤ 'ਦਿਲ ਕਾ ਗਹਿਣਾ' ਰਿਲੀਜ਼ ਹੋ ਗਿਆ ਹੈ। 'ਦਿਲ ਕਾ ਗਹਿਣਾ' ਗੀਤ ਜੋ ਕਿ ਦਰਸ਼ਕਾਂ ਨੂੰ 1940 ਦੇ ਦਹਾਕੇ 'ਚ ਲੈ ਜਾਂਦਾ ਹੈ। ਗੀਤ ਰਿਲੀਜ਼ ਹੋਣ ਤੋਂ ਬਾਅਦ ਟਰੈਂਡਿੰਗ ਚ ਛਾਇਆ ਪਿਆ ਹੈ। ਇਸ ਗੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਸਿੰਗਰ Yasser Desai ਨੇ ਗਾਇਆ ਹੈ।

ਹੋਰ  ਪੜ੍ਹੋ : ਨਿੰਜਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਆਪਣੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

Dil Ka gehna Image Source: Instagram

ਗਾਣੇ ਦੇ ਵੀਡੀਓ 'ਚ ਪਰਮੀਸ਼ ਵਰਮਾ ਅਤੇ ਅਦਾਕਾਰਾ ਗੌਹਰ ਖ਼ਾਨ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਵਿੱਚ ਗੌਹਰ ਉਸ ਦੌਰ ਦੀ ਇੱਕ ਉਤਸ਼ਾਹੀ ਪੰਜਾਬੀ ਕੁੜੀ ਦਾ ਕਿਰਦਾਰ ਨਿਭਾ ਰਹੀ ਹਾਂ। ਪਰਮੀਸ਼ ਵਰਮਾ ਜੋ ਕਿ ਆਜ਼ਾਦੀ ਸਮੇਂ ਦੇ ਇਨਕਲਾਬੀ ਗੱਭਰੂ ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜੋ ਗੌਹਰ ਦੇ ਪਿਆਰ ਵਿੱਚ ਪੈ ਜਾਂਦਾ ਹੈ। ਇਸ ਗੀਤ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੀ ਪ੍ਰੇਮ ਕਹਾਣੀ ਹਰ ਇੱਕ ਦੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ।

ਹੋਰ ਪੜ੍ਹੋ : ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ

dil ka gehna parmish verma and gauhar khan

ਪਰਮੀਸ਼ ਵਰਮਾ ਅਤੇ ਗੌਹਰ ਖ਼ਾਨ 'ਤੇ ਫਿਲਮਾਇਆ ਗਿਆ ਗੀਤ 'ਦਿਲ ਕਾ ਗਹਿਣਾ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। 'ਦੇਸੀ ਮਿਊਜ਼ਿਕ ਫੈਕਟਰੀ' ਵੱਲੋਂ ਇਸ ਗੀਤ ਨੂੰ ਪੇਸ਼ ਕੀਤਾ ਗਿਆ ਇਹ ਗੀਤ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਇਹ ਰਾਣਾ ਸੋਤਲ ਦੁਆਰਾ ਲਿਖਿਆ ਗਿਆ ਹੈ। ਇਹ ਗੀਤ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਇਆ ਹੈ। ਇਹ ਗੀਤ ਪੂਰਵ-ਆਜ਼ਾਦ ਭਾਰਤ ਦੇ ਯੁੱਗ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਇਸ ਵਿੱਚ ਦੇਸ਼ ਭਗਤੀ ਦਾ ਰੰਗ ਜੋੜ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

You may also like