
ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਦਿਲਜੀਤ ਦੋਸਾਂਝ DILJIT DOSANJH ਇੱਕ ਵਾਰ ਫਿਰ ਤੋਂ ਸੁਰਖੀਆਂ ਚ ਬਣ ਗਏ ਨੇ। ਜੀ ਹਾਂ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਉਹ ਸ਼ਿਕਰਾ ਟਾਈਟਲ ਹੇਠ ਫ਼ਿਲਮ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।

ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਚੂਰੀ ਕੁੱਟਾਂ ਓਹ ਖਾਂਦਾ ਨਹੀਂ .. #SHIKRA ❤️..ਤੁਸੀਂ ਇੱਕ ਵਾਰ ਫਿਰ ਤੋਂ ਕਮਾਲ ਕਰਨ ਜਾ ਰਹੇ ਹੋ ਇਸ ਨਵੇਂ ਅਵਤਾਰ ਦੇ ਨਾਲ @diljitdosanjh .. ਫ਼ਿਲਮ ਰਿਲੀਜ਼ਿੰਗ ਜੂਨ 2022 ...ਰੱਬ ਸੁੱਖ ਰੱਖੇ .. let’s work hard n rock team shikra ❤️🙏🙏🙏...’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁੱਭਕਾਮਨਾਵਾਂ ਦੇ ਰਹੇ ਨੇ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਕੀਤਾ ਗਣੇਸ਼ ਵਿਸਰਜਨ, ਕਿਊਟ ਧੀ ਸਮਿਸ਼ਾ ਨੇ ਜਿੱਤਿਆ ਹਰ ਇੱਕ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਇਸ ਫ਼ਿਲਮ ਨੂੰ ਲਿਖਿਆ ਅੰਬਰਦੀਪ ਸਿੰਘ Amberdeep Singh ਨੇ ਅਤੇ ਇਸ ਫ਼ਿਲਮ ਨੂੰ ਡਾਇਰੈਕਟ ਵੀ ਕਰਨਗੇ। ਸਟੋਰੀ ਟਾਈਮ ਪ੍ਰੋਡਕਸ਼ਨ ਅਤੇ ਅੰਬਰਦੀਪ ਪ੍ਰੋਡਕਸ਼ਨ ਦੁਆਰਾ ਇਸ ਫ਼ਿਲਮ ਨੂੰ ਪੇਸ਼ ਕੀਤਾ ਜਾਵੇਗਾ । ਇਹ ਫ਼ਿਲਮ ਅਗਲੇ ਸਾਲ ਜੂਨ ਮਹੀਨੇ ‘ਚ ਰਿਲੀਜ਼ ਹੋਵੇਗੀ। ਫਿਲਹਾਲ ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਅਜੇ ਹਲੇ ਕੋਈ ਖੁਲਾਸਾ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ‘ਚ ਪਤਾ ਚੱਲੇਗਾ ਕਿਹੜੇ-ਕਿਹੜੇ ਕਲਾਕਾਰ ਇਸ ਫ਼ਿਲਮ ਚ ਨਜ਼ਰ ਆਉਣਗੇ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਮਿਊਜ਼ਿਕ ਐਲਬਮ ‘Moon Child Era’ ਕਰਕੇ ਖੂਬ ਵਾਹ ਵਾਹੀ ਖੱਟ ਰਿਹਾ ਹੈ।
View this post on Instagram