ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

written by Lajwinder kaur | November 30, 2021

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ DILJIT DOSANJH ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਹ ਆਪਣੀ ਵੀਡੀਓਜ਼ ਤੋਂ ਇਲਾਵਾ ਅਕਸਰ ਆਪਣੇ ਪ੍ਰਸ਼ੰਸਕਾਂ ਅਤੇ ਕੁਝ ਚੰਗੇ ਸੁਨੇਹਾ ਦੇਣ ਵਾਲੀਆਂ ਵੀਡੀਓਜ਼ ਨੂੰ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਬਜ਼ੁਰਗ ਬੇਬੇ ਦਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

inside image of singer and actor diljit dosanjh

ਇਸ ਵੀਡੀਓ ‘ਚ ਦੇਖ ਸਕਦੇ ਹੋਏ ਇੱਕ ਬਜ਼ੁਰਗ ਬੇਬੇ ਬਹੁਤ ਹੀ ਸ਼ਰਧਾ ਦੇ ਨਾਲ ਕੜਾਹ ਪ੍ਰਸ਼ਾਦ (Kada Prasad) ਤਿਆਰ ਕਰ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋਏ ਬੇਬੇ ਨੇ ਬਣਾਏ ਹੋਏ ਪ੍ਰਸ਼ਾਦ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਹ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਇਸ ਵੀਡੀਓ ‘ਚ ਇੱਕ ਹੋਰ ਆਵਾਜ਼ ਸੁਣਨ ਨੂੰ ਮਿਲਦੀ ਹੈ ਜਿਸ ‘ਚ ਇੱਕ ਔਰਤ ਇੰਗਲਿਸ਼ ‘ਚ ਬੋਲ ਰਹੀ ਹੈ। ਜੋ ਕਿ ਸਭ ਨੂੰ ਇਸ ਵੀਡੀਓ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੀ ਹੋਈ ਸੁਣਾਈ ਦੇ ਰਹੀ ਹੈ। ਵੀਡੀਓ ‘ਚ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵੀ ਬਿਆਨ ਕਰ ਰਹੀ ਹੈ। ਇਹ ਵੀਡੀਓ ਦੇਖਕੇ ਦਿਲਜੀਤ ਦੋਸਾਂਝ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ।

diljit dosanjh sahred this old lady video

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਵਾਹਿਗੁਰੂ ਜੀ..ਬਹੁਤ ਹੀ ਪਿਆਰੀ ਵੀਡੀਓ ...ਮੈਂ ਮਾਤਾ ਜੀ ਨੂੰ ਜਾਣਦਾ ਤਾਂ ਨਹੀਂ..ਪਰ ਮੇਰੇ ਵੱਲੋਂ ਬਹੁਤ ਪਿਆਰ ਤੇ ਸਤਿਕਾਰ.....ਮਨ ਕਰ ਗਿਆ ਕੜਾਹ ਪ੍ਰਸ਼ਾਦ ਖਾਣ ਦਾ.. @whattheroti..ਸਾਰਿਆਂ ਨੂੰ ਬਹੁਤ ਬਹੁਤ ਪਿਆਰ’ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਨ ਦੀਆਂ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਹੋਰ ਪੜ੍ਹੋ : Bollywood Marriage: ਕੈਟਰੀਨਾ ਕੈਫ ਤੋਂ ਬਾਅਦ ਮੌਨੀ ਰਾਏ ਦੇ ਵਿਆਹ ਦੀ ਤਰੀਕ ਦਾ ਖੁਲਾਸਾ, ਇਸ ਦਿਨ ਲੇਵੇਗੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਸੱਤ ਫੇਰੇ

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀ ਹੌਸਲਾ ਰੱਖ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੀ ਮਿਊਜ਼ਿਕ ਐਲਬਮ ਮੂਨ ਚਾਇਲਡ ਏਰਾ ਨੇ ਖੂਬ ਵਾਹ ਵਾਹੀ ਖੱਟੀ ਹੈ। ਲਵਰ ਤੇ ਵਾਇਬ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਲਵਰ ਗੀਤ ਉੱਤੇ ਬਾਲੀਵੁੱਡ ਦੇ ਕਈ ਨਾਮੀ ਕਲਾਕਾਰਾਂ ਨੇ ਆਪਣੀ ਵੀਡੀਓਜ਼ ਬਣਾਈਆਂ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਕਾਫੀ ਐਕਟਿਵ ਨੇ। ਬਹੁਤ ਜਲਦ ਉਹ ਪੰਜਾਬੀ ਫ਼ਿਲਮ ਜੋੜੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਬਾਲੀਵੁੱਡ ਫ਼ਿਲਮਾਂ ਨੇ ।

 

View this post on Instagram

 

A post shared by DILJIT DOSANJH (@diljitdosanjh)

You may also like