
ਦਿਲਜੀਤ ਦੋਸਾਂਝ (Diljit Dosanjh) ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ (Babe Bhangra Paunde Ne) ਦਾ ਟਾਈਟਲ ਟ੍ਰੈਕ ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਬਜ਼ੁਰਗਾਂ ਦੀ ਜ਼ਿੰਦਾਦਿਲੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ‘ਚ ਗੁਰਪ੍ਰੀਤ ਭੰਗੂ (Gurpreet Bhangu) ਅਤੇ ਬਲਜਿੰਦਰ ਜੌਹਲ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ : ਮਿਸ ਪੂਜਾ ਨੇ ਸਾਂਝਾ ਕੀਤਾ ਵੀਡੀਓ, ਰਿਸ਼ਤੇਦਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਵੇਖੋ ਵੀਡੀਓ
ਇਸ ਗੀਤ ਦੇ ਬੋਲ ਸਿੰਮੂ ਢਿਲੋਂ ਨੇ ਲਿਖੇ ਹਨ ਅਤੇ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ । ਬੀਤੇ ਦਿਨੀਂ ਇਸ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋਇਆ ਸੀ । ਇਸ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ ।ਇਸ ਫ਼ਿਲਮ ‘ਚ ਸਰਗੁਨ ਮਹਿਤਾ ਅਤੇ ਦਿਲਜੀਤ ਦੋਸਾਂਝ ਦੇ ਨਾਲ-ਨਾਲ ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

ਹੋਰ ਪੜ੍ਹੋ : ਮਨਕਿਰਤ ਔਲਖ ਫ਼ਿਲਮ ‘ਬਰਾਊਨ ਬੁਆਏਜ਼’ ‘ਚ ਆਉਣਗੇ ਨਜ਼ਰ, ਫ਼ਿਲਮ ਦੀ ਸ਼ੂਟਿੰਗ ਸ਼ੁਰੂ
ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਦਿਲਜੀਤ ਦੋਸਾਂਝ ਰਾਤੋ ਰਾਤ ਅਮੀਰ ਬਣਨ ਦੇ ਚੱਕਰ ‘ਚ ਇੱਕ ਬਜ਼ੁਰਗ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ ਤਾਂ ਕਿ ਉਸ ਦਾ ਬੀਮਾ ਕਰਵਾ ਕੇ, ਉਸ ਦੇ ਬੀਮੇ ਦੀ ਰਾਸ਼ੀ ਪ੍ਰਾਪਤ ਕਰ ਸਕਣ ।ਦਿਲਜੀਤ ਦੋਸਾਂਝ ਉਸ ਬਜ਼ੁਰਗ ਨੂੰ ਘਰ ਤਾਂ ਲੈ ਆਉਂਦੇ ਹਨ ਪਰ ਉਸ ਦੀ ਏਨੀਂ ਕੁ ਸੇਵਾ ਕਰਦੇ ਹਨ ਕਿ ਉਹ ਬਜ਼ੁਰਗ ਮੁੜ ਤੋਂ ਤੰਦਰੁਸਤ ਹੋ ਜਾਂਦਾ ਹੈ ।
ਹੁਣ ਵੇਖਣਾ ਇਹ ਹੋਵੇਗਾ ਕਿ ਦਿਲਜੀਤ ਦੋਸਾਂਝ ਦੀ ਅਮੀਰ ਬਣਨ ਦੀ ਖੁਹਾਇਸ਼ ਪੂਰੀ ਹੁੰਦੀ ਹੈ ਜਾਂ ਨਹੀਂ ।ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ। ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।