ਦਿਲਜੀਤ ਦੋਸਾਂਝ ਦੇ ਗੀਤ ‘LOVER’ ਦਾ ਬੁਖਾਰ ਚੜ੍ਹਿਆ ਬਾਲੀਵੁੱਡ ਵਾਲਿਆਂ ਦੇ ਸਿਰ ‘ਤੇ, ਹੁਣ ਕਿਆਰਾ ਅਡਵਾਨੀ ਤੇ ਵਰੁਣ ਧਵਨ ਨੇ ਬਣਾਇਆ ਦਿਲਕਸ਼ ਡਾਂਸ ਵੀਡੀਓ

written by Lajwinder kaur | September 30, 2021 05:22pm

ਗਾਇਕ ਦਿਲਜੀਤ ਦੋਸਾਂਝ (Diljit Dosanjh) ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਨੇ। ਇਸ ਐਲਬਮ ਦਾ ਗੀਤ ‘ਲਵਰ’LOVER ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਕਹੀਏ ਕਿ ਬਾਲੀਵੁੱਡ ਕਲਾਕਾਰਾਂ ਉੱਤੇ ਲਵਰ ਗੀਤ ਦਾ ਬੁਖਾਰ ਚੜ੍ਹਿਆ ਹੋਇਆ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੀ ਹਾਂ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ Kiara Advani ਨੇ ਐਕਟਰ ਵਰੁਣ ਧਵਨ Varun Dhawan ਦੇ ਨਾਲ ਮਿਲਕੇ ਲਵਰ ਗੀਤ ਉੱਤੇ ਬਹੁਤ ਹੀ ਕਮਾਲ ਦਾ ਵੀਡੀਓ ਬਣਾਇਆ ਹੈ।

Diljit Dosanjh-Moon child

ਹੋਰ ਪੜ੍ਹੋ : ਅਕਤੂਬਰ ਮਹੀਨੇ ਦੀ ਸ਼ੁਰੂਆਤ ਕਰੋ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਫ਼ਿਲਮ ‘ਚੱਲ ਮੇਰਾ ਪੁੱਤ-3’ ਦੇ ਨਾਲ, ਕੱਲ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਇਸ ਵੀਡੀਓ ਨੂੰ ਕਿਆਰਾ ਅਡਵਾਨੀ ਨੇ ਆਪਣੇ ਇੰਸਟਾ ਰੀਲ ਚ ਪੋਸਟ ਕੀਤਾ ਹੈ। ਵੀਡੀਓ 'ਚ ਕਿਆਰਾ ਤੇ ਵਰੁਣ ਦਾ ਸ਼ਾਨਦਾਰ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕਾਂ ਤੋਂ ਇਲਾਵਾ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਜਦੋਂ ਇਹ ਵੀਡੀਓ ਦਿਲਜੀਤ ਦੋਸਾਂਝ ਕੋਲ ਪਹੁੰਚਿਆ ਤਾਂ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ । ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਕੇ ਤਾਰੀਫ ਕੀਤੀ ਹੈ।

inside image of kiara and varun-min

ਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਪਰਮੀਸ਼ ਵਰਮਾ ਦਾ ਇਹ ਵੀਡੀਓ, ਮੰਗੇਤਰ ਗੀਤ ਗਰੇਵਾਲ ਨੂੰ ਤੰਗ ਕਰਦੇ ਨਜ਼ਰ ਆਏ ਪਰਮੀਸ਼

ਜੇ ਗੱਲ ਕਰੀਏ ਲਵਰ ਗੀਤ ਦੀ ਤਾਂ ਅਜੇ ਤੱਕ ਯੂਟਿਊਬ ਉੱਤੇ 35 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ। ਇਸ ਗੀਤ ਨੂੰ ਰਾਜ ਰਣਜੋਧ ਨੇ ਲਿਖਿਆ ਹੈ ਤੇ ਦਿਲਜੀਤ ਦੋਸਾਂਝ ਨੇ ਗਾਇਆ ਹੈ ਤੇ ਇੰਟੈਂਸ ਨੇ ਸੰਗੀਤਕ ਧੁਨਾਂ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਏ ਨੇ। ਦੱਸ ਦਈਏ ਇਸ ਗੀਤ ਉੱਤੇ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਦੀਪਿਕਾ ਪਾਦੁਕੋਣ ਤੇ ਐਕਟਰ ਰਣਵੀਰ ਸਿੰਘ ਤੇ ਕਈ ਹੋਰ ਕਲਾਕਾਰ ਵੀਡੀਓ ਬਣਾ ਚੁੱਕੇ ਨੇ।

 

View this post on Instagram

 

A post shared by KIARA (@kiaraaliaadvani)

You may also like