ਦਿਲਜੀਤ ਦੋਸਾਂਝ ਦਾ ਡਿਜੀਟਲ ਪਲੈਟਫਾਰਮ ‘ਤੇ ਹੋਵੇਗਾ ਡੈਬਿਊ, ‘ਜੋਗੀ’ ਫ਼ਿਲਮ ‘ਚ ਆਉਣਗੇ ਨਜ਼ਰ

written by Shaminder | August 19, 2022 11:39am

ਦਿਲਜੀਤ ਦੋਸਾਂਝ (Diljit Dosanjh) ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਜਲਦ ਹੀ ਦਿਲਜੀਤ ਦੋਸਾਂਝ ਡਿਜੀਟਲ ਪਲੈਟਫਾਰਮ ‘ਤੇ ਡੈਬਿਊ ਕਰਨ ਜਾ ਰਹੇ ਹਨ । ਉਨ੍ਹਾਂ ਦੀ ਫ਼ਿਲਮ ‘ਜੋਗੀ’ (Jogi) ਜਲਦ ਹੀ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦਾ ਪੋਸਟਰ ਨੈੱਟਫਲਿਕਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਦੇ ਮੁੱਖ ਕਿਰਦਾਰ ‘ਚ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਹਨ ।

diljit dosanjh ,, image From instagram

ਹੋਰ ਪੜ੍ਹੋ : ਸੁੱਖਾ ਕਾਹਲੋਂ ਵਾਂਗ ਦਿਖਣ ਵਾਲਾ ਗੁਰਦਾਸਪੁਰ ਦਾ ਹਰਪਾਲ ਕਰਦਾ ਹੈ ਦਿਹਾੜੀ, ਹੁਣ ਫ਼ਿਲਮ ‘ਚ ਕੰਮ ਕਰਨ ਦਾ ਮਿਲਿਆ ਮੌਕਾ

ਇਸ ਫ਼ਿਲਮ ‘ਚ ਹੋਰ ਵੀ ਕਈ ਸਿਤਾਰੇ ਨਜ਼ਰ ਆਉਣਗੇ । ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਫਰ। ਇਸ ਦੇ ਨਾਲ ਹੀ ਅਲੀ ਅੱਬਾਸ ਜ਼ਫਰ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਵੀ ਅਲੀ ਅੱਬਾਸ ਜ਼ਫਰ ਅਤੇ ਸੁਖਮਣੀ ਸਦਾਨਾ ਨੇ ਲਿਖੀ ਹੈ ।

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਦਾ ਪੁੱਤਰ ਵੀ ਉਨ੍ਹਾਂ ਵਾਂਗ ਦਿੱਸਦਾ ਹੈ ਖੂਬਸੂਰਤ, ਤਸਵੀਰ ਵੇਖ ਕੇ ਫੈਨਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਦਰਸ਼ਕ ਵੀ ਦਿਲਜੀਤ ਦੋਸਾਂਝ ਦੀ ਇਸ ਨਵੀਂ ਫ਼ਿਲਮ ਨੂੰ ਵੇਖਣ ਦੇ ਲਈ ਬਹੁਤ ਹੀ ਉਤਸ਼ਾਹਿਤ ਹਨ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ ।ਦਿਲਜੀਤ ਪ੍ਰਣੀਤੀ ਚੋਪੜਾ ਦੇ ਨਾਲ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ‘ਤੇ ਬਣ ਰਹੀ ਫ਼ਿਲਮ ‘ਚ ਵੀ ਨਜ਼ਰ ਆਉਣਗੇ ।

inside image of diljit dosanjh ride funny bycycle

ਇਸ ਫ਼ਿਲਮ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਬਾਅਦ ‘ਚ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਹੱਥ ਅਜ਼ਮਾਇਆ ਅਤੇ ਉਸ ‘ਚ ਵੀ ਗਾਇਕ ਕਾਮਯਾਬ ਰਿਹਾ ਹੈ । ਅੱਜ ਉਹ ਜਿੱਥੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ । ਉੱਥੇ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ ।

You may also like