1 ਦਿਸੰਬਰ ਨੂੰ ਕਿਸ ਨਾਲ ਗਰਾਰੀ ਫਸਾਉਣਗੇ ਦਿਲਪ੍ਰੀਤ ਢਿੱਲੋਂ ਤੇ ਕਰਨ ਔਜਲਾ

written by Aaseen Khan | November 26, 2018

1 ਦਿਸੰਬਰ ਨੂੰ ਕਿਸ ਨਾਲ ਗਰਾਰੀ ਫਸਾਉਣਗੇ ਦਿਲਪ੍ਰੀਤ ਢਿੱਲੋਂ ਤੇ ਕਰਨ ਔਜਲਾ : ਢਿੱਲੋਂਆ ਦਾ ਮੁੰਡਾ ਯਾਨੀ ਦਿਲਪ੍ਰੀਤ ਢਿੱਲੋਂ ਆਪਣਾ ਨਵਾਂ ਟਰੈਕ 'ਯਾਰ ਗਰਾਰੀ ਬਾਜ਼' ਜਲਦ ਹੀ ਲੈ ਕੇ ਆ ਰਹੇ ਹਨ। ਉਹ ਇਸ ਗਾਣੇ 'ਚ ਇੱਕਲੇ ਹੀ ਨਹੀਂ ਬਲਕਿ ਉਹਨਾਂ ਦਾ ਸਾਥ ਨਿਭਾਉਣ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੰਗਾ ਨਾਮਣਾ ਖੱਟਣ ਵਾਲੇ ਸਿੰਗਰ , ਲਿਰਿਸਿਸਟ , ਅਤੇ ਮਿਊਜ਼ਿਕ ਕੰਪੋਜ਼ਰ ਕਰਨ ਔਜਲਾ ਅਤੇ ਸ਼੍ਰੀ ਬਰਾੜ ਵੀ ਦਿਖਾਈ ਦੇਣਗੇ।

https://www.instagram.com/p/BqoGvlYnfH-/

ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਇਹ ਟਰੈਕ 1 ਦਿਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਖੁਦ ਦਿਲਪ੍ਰੀਤ ਢਿੱਲੋਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਗਾਣੇ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ। ਇਸ ਤੋਂ ਪਹਿਲਾਂ ਦਿਲਪ੍ਰੀਤ ਢਿੱਲੋਂ ਦਾ 'ਪਿੱਕਾ' ਗਾਣੇ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਹਨ। ਪਿੱਕਾ ਗਾਣੇ 'ਚ ਉਹਨਾਂ ਦੀ ਪਤਨੀ ਖੁਦ ਫ਼ੀਚਰ ਕਰਦੇ ਨਜ਼ਰ ਆਏ ਸੀ।

bringing a new track

ਹੋਰ ਪੜ੍ਹੋ : ਹੈਪੀ ਰਾਏਕੋਟੀ ਦੀ ‘ਮਾਂ’ ਨੂੰ ਕਿਸ ਨੇ ਕੀਤੀ ਘਰੋਂ ਕੱਢਣ ਦੀ ਗੱਲ , ਦੇਖੋ ਵੀਡੀਓ

ਹੁਣ ਇਸ ਗਾਣੇ 'ਚ ਸੁਪਰਸਟਾਰ ਕਰਨ ਔਜਲਾ ਦਾ ਸਾਥ ਵੀ ਦਿਲਪ੍ਰੀਤ ਢਿੱਲੋਂ ਨੂੰ ਮਿਲ ਰਿਹਾ ਹੈ ਤਾਂ ਕੁੱਝ ਖਾਸ ਹੀ ਹੋਵੇਗਾ। ਪੋਸਟ ਦੀ ਕੈਪਸ਼ਨ 'ਚ ਵੀ ਦਿਲਪ੍ਰੀਤ ਢਿੱਲੋਂ ਨੇ ਲਿਖਿਆ ਹੈ ਕਿ ਇਹ ਗੀਤ ਤੁਹਾਨੂੰ ਜ਼ਰੂਰ ਪਸੰਦ ਆਵੇਗਾ।

You may also like