ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦਾ ਸ਼ੂਟ ਹੋਇਆ ਸ਼ੁਰੂ

written by Lajwinder kaur | November 13, 2019

ਲਓ ਜੀ ਪੰਜਾਬੀ ਫ਼ਿਲਮ ਦੀ ਵੱਧਦੀ ਲੋਕਪ੍ਰਿਯਤਾ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਹਰ ਰੋਜ਼ ਨਵੀਂਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ਤੇ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਬਾਲੀਵੁੱਡ ਫ਼ਿਲਮਾਂ ਵਾਂਗ ਪੰਜਾਬੀ ਫ਼ਿਲਮਾਂ ਦੀ ਪੂਰੀ ਚੜ੍ਹਾਈ ਹੈ। ਪੰਜਾਬੀ ਫ਼ਿਲਮਾਂ ਦੇ ਵੱਧਦੇ ਕਾਰਵਾਅ ‘ਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਨਾਂਅ ਜੁੜ ਗਿਆ ਹੈ, ‘ਮੇਰਾ ਵਿਆਹ ਕਰਾਦੋ’।

ਹੋਰ ਵੇਖੋ:ਗੁਰੂ ਰੰਧਾਵਾ ਨੇ ਸਾਂਝੀ ਕੀਤੀ ਆਪਣੇ ਨਵੇਂ ਸਿੰਗਲ ਟਰੈਕ ‘ਬਲੈਕ’ ਦੀ ਫ੍ਰਸਟ ਲੁੱਕ

ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਨਵੀਂ ਫ਼ਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਗੁਰ ਪੁਰਬ ਦੇ ਖ਼ਾਸ ਮੌਕੇ ਉੱਤੇ ਫ਼ਿਲਮ ਦਾ ਸ਼ੂਟ ਹਰਿਆਣੇ ਦੇ ਸ਼ਹਿਰ ਕਰਨਾਲ ‘ਚ ਸ਼ੁਰੂ  ਹੋ ਕੀਤਾ ਗਿਆ ਹੈ।

 

‘ਮੇਰਾ ਵਿਆਹ ਕਰਾਦੋ’ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ‘ਚ  ਲੀਡ ਰੋਲ ‘ਚ ਨਜ਼ਰ ਆਉਣਗੇ ਮੈਂਡੀ ਤੱਖਰ ਤੇ ਦਿਲਪ੍ਰੀਤ ਢਿੱਲੋਂ।  ‘ਮੇਰਾ ਵਿਆਹ ਕਰਾਦੋ’ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਨੇ ਸੁਨੀਲ ਖੋਸਲਾ । ਰਾਜੂ ਚੱਢਾ, ਰਾਹੁਲ ਮਿੱਤਰਾ, ਵਿਭਾ ਦੱਤਾ ਖੋਸਲਾ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਰਾਜੂ ਚੱਢਾ ਦੀ ਪੇਸ਼ਕਸ਼ ਵਾਲੀ ਫ਼ਿਲਮ ਮੇਰਾ ਵਿਆਹ ਕਰਾਦੋ ਅਗਲੇ ਸਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

You may also like