
ਦਿਨੇਸ਼ ਮੋਹਨ (Dinesh Mohan)ਇੱਕ ਅਜਿਹਾ ਨਾਮ ਜੋ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ (Model) ਨਜ਼ਰ ਆ ਚੁੱਕੇ ਹਨ ।ਕੋਈ ਸਮਾਂ ਸੀ ਦਿਨੇਸ਼ ਮੋਹਨ ਬੈੱਡ ‘ਤੇ ਸੀ ਅਤੇ ਕੋਈ ਵੀ ਕੰਮ ਕਰਨ ਅਤੇ ਹਿੱਲਣ ਜੁਲੱਣ ਤੋਂ ਵੀ ਅਸਮਰਥ ਸੀ ।ਉਹ ਜ਼ਿੰਦਾ ਲਾਸ਼ ਬਣ ਕੇ ਜਿਉਣ ਦੇ ਲਈ ਮਜ਼ਬੂਰ ਸੀ,ਪਰਿਵਾਰ ਦੇ ਮੈਂਬਰਾਂ ਅਤੇ ਕਈ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ । ਪਰ ਉਹ ਆਪਣੀ ਭੈਣ ਦੀ ਬਦੌਲਤ ਮੁੜ ਤੋਂ ਆਪਣੇ ਪੈਰਾਂ ‘ਤੇ ਖੜੇ ਹੋਏ ।ਅੱਜ ਕਈ ਗੀਤਾਂ ਅਤੇ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ । ਇਹ ਸ਼ਖਸ ਅੱਜ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ । ਦਿਨੇਸ਼ ਮੋਹਨ ਇੱਕ ਅਜਿਹਾ ਨਾਂਅ ਜੋ ਕਈ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਦੇ ਨਾਲ ਹੀ ਕਈ ਐਡ ‘ਚ ਵੀ ਉਹ ਨਜ਼ਰ ਆ ਚੁੱਕੇ ਨੇ ।

ਹੋਰ ਪੜ੍ਹੋ : ਨੇਹਾ ਕੱਕੜ ਵੰਡ ਰਹੀ ਸੀ ਗਰੀਬ ਲੋਕਾਂ ਨੂੰ 500-500 ਦੇ ਨੋਟ, ਅਚਾਨਕ ਗਾਇਕਾ ਨੂੰ ਪੈ ਗਈਆਂ ਭਾਜੜਾਂ
ਉੁਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇਸ ਮੁਕਾਮ ‘ਤੇ ਪਹੁੰਚਣ ਲਈ ਬੜਾ ਲੰਮਾ ਸੰਘਰਸ਼ ਕੀਤਾ ਹੈ । ਦਿਨੇਸ਼ ਮੋਹਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਧੰਨਵਾਦ ਉਹਨਾਂ ਸਾਰਿਆਂ ਲਈ ਜਿਹਨਾਂ ਨੇ ਮੈਨੂੰ ਉਸ ਦਿਸ਼ਾ ਵੱਲ ਧੱਕਿਆ ਜਿਸ ਨੇ ਮੈਨੂੰ ਇਸ ਦਿਸ਼ਾ ਵਿੱਚ ਪਹੁੰਚਾਇਆ… ਮਾਫੀ ਰੱਬ ਹੈ… ਆਪਣੇ ਆਪ ਨੂੰ ਮਾਫ ਕੀਤਾ… ਉਹਨਾਂ ਨੂੰ… ਹਰ ਕੋਈ ਜਿਸਨੇ ਮੇਰੇ ਇਸ ਮਾੜੇ ਪਤਨ ਵਿੱਚ ਵੀ ਹਿੱਸਾ ਲਿਆ… ਮੈਂ ਕਦੇ ਇਹ ਉਮੀਦ ਨਹੀਂ ਕੀਤੀ ਸੀ ਕਿ ਕੋਈ ਮੇਰੇ ਹੱਕ ਵਿੱਚ ਆਵਾਜ਼ ਉਠਾਏਗਾ…ਪਰ ਜਿਸ ਦਿਨ ਮੈਂ ਆਪਣੇ ਲਈ ਖੜ੍ਹਾ ਹੋਇਆ, ਉਸੇ ਦਿਨ ਇਸ ਵਿਅਕਤੀ ਦਿਨੇਸ਼ ਮੋਹਨ ਦਾ ਪੁਨਰ ਜਨਮ ਸ਼ੁਰੂ ਹੋਇਆ ਅਤੇ ਮੈਂ ਇੱਥੇ ਹਾਂ…ਆਜ਼ਾਦ, ਹਲਕਾ, ਨਿਰਣਾਇਕ’ ।ਦਿਨੇਸ਼ ਮੋਹਨ ਦੀ ਇਸ ਪੋਸਟ ‘ਤੇ ਹਰ ਕੋਈ ਕਮੈਂਟਸ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।
View this post on Instagram