ਤਰਸੇਮ ਜੱਸੜ ਨੇ ਡਿਸਕੋ ਵਾਲਿਆਂ ਤੋਂ ਟਿਕਵਾਇਆ ਮੱਥਾ, ਦੇਖੋ ਵੀਡਿਓ  

written by Rupinder Kaler | January 19, 2019 05:40pm

ਪੰਜਾਬੀ ਫਿਲਮ ਉੜਾ ਆੜਾ ਦਾ ਦੂਜਾ ਗਾਣਾ ਡਿਸਕੋ ਰਿਲੀਜ਼ ਹੋ ਗਿਆ ਹੈ । ਜਿਸ ਤਰ੍ਹਾਂ ਕਿ ਇਸ ਗਾਣੇ ਦਾ ਨਾਂ ਡਿਸਕੋ ਹੈ । ਉਸ ਤੋਂ ਸਾਫ ਹੋ ਜਾਂਦਾ ਹੈ ਕਿ ਇਹ ਇੱਕ ਬੀਟ ਸੌਂਗ ਹੈ । ਇਹ ਗਾਣਾ ਤਰਸੇਮ ਜੱਸੜ ਨੇ ਖੁਦ ਗਾਇਆ ਹੈ ਤੇ ਇਸ ਦੇ ਬੋਲ ਵੀ ਜੱਸੜ ਨੇ ਖੁਦ ਲਿਖੇ ਹਨ । ਫਿਲਮ ਉੜਾ ਆੜਾ ਦਾ ਇਸ ਤੋਂ ਪਹਿਲਾਂ ਟਾਈਟਲ ਟਰੈਕ ਰਿਲੀਜ਼ ਹੋਇਆ ਸੀ ਜਿਸ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ ਸੀ ।

Tarsem Jassar and Neeru Bajwa Tarsem Jassar and Neeru Bajwa

ਇਸ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ਇਸ ਨੂੰ ਵੀ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ । ਇਸ ਫਿਲਮ ਵਿੱਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

https://www.youtube.com/watch?v=DSmDt6t7ZE8

ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਵਿੱਚ ਆ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਨ । ਇਸ ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ । ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ । ਇਹ ਫਿਲਮ 1 ਫਰਵਰੀ ਨੂੰ ਰਿਲੀਜ਼ ਹੋਵੇਗੀ ।

You may also like