ਕੀ ਤੁਸੀਂ ਜਾਣਦੇ ਹੋ ਪ੍ਰਸਿੱਧ ਪੰਜਾਬੀ ਰੈਪਰ ਬੋਹੇਮੀਆ ਪਾਕਿਸਤਾਨ ਦੇ ਹਨ ਜੰਮਪਲ?

written by Shaminder | August 18, 2022 02:40pm

ਬੋਹੇਮੀਆ (Bohemia) ਪੰਜਾਬੀ ਇੰਡਸਟਰੀ ਦੇ ਇੱਕ ਵੱਡੇ ਰੈਪਰ ਹਨ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾਇਆ ਹੈ । ਜਿੱਥੇ ਉਹ ਬਿਹਤਰੀਨ ਰੈਪਰ ਹਨ, ਉੱਥੇ ਹੀ ਬਹੁਤ ਵਧੀਆ ਸ਼ਾਇਰ ਵੀ ਹਨ । ਉਹ ਅਕਸਰ ਆਪਣੀ ਸ਼ਾਇਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਵਿਖਾਈ ਦਿੰਦੇ ਹਨ । ਉਨ੍ਹਾਂ ਦਾ ਅਸਲ ਨਾਮ ਰੋਜਰ ਡੇਵਿਡ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਬੋਹੇਮੀਆ ਦਾ ਸਬੰਧ ਪਾਕਿਸਤਾਨ ਦੇ ਨਾਲ ਹੈ ।

Bohemia , image From instagram

ਹੋਰ ਪੜ੍ਹੋ : Laung Laachi 2: ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ਲਾਹੌਰ, ਦੇਖੋ ਵੀਡੀਓ

ਉਨ੍ਹਾਂ ਦਾ ਜਨਮ ਪਾਕਿਸਤਾਨ ‘ਚ  15 ਅਕਤੂਬਰ 1979  ਨੂੰ ਪਾਕਿਸਤਾਨ ਸਥਿਤ ਕਰਾਚੀ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹ ਕੈਲਫੋਰਨੀਆ ਜਾ ਕੇ ਵੱਸ ਗਏ ਸਨ ।ਉਨ੍ਹਾਂ ਦੇ ਪਿਤਾ ਪੀ.ਆਈ.ਏ ਪਾਕਿਸਤਾਨ ਅੰਤਰ-ਰਾਸ਼ਟਰੀ ਏਅਰਲਾਈਨ ‘ਚ ਕੰਮ ਕਰਦੇ ਸਨ ।

Bohemia ,,, image from instagram

ਹੋਰ ਪੜ੍ਹੋ :  ਸ਼੍ਰੇਆ ਘੋਸ਼ਾਲ ਦੀ ਆਵਾਜ਼ ‘ਚ ਪੰਜਾਬੀ ਗੀਤ ‘ਤੇਰੇ ਬਾਜੋਂ’ ਰਿਲੀਜ਼, ਸਿੰਮੀ ਚਾਹਲ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਉਹ ਸਿਰਫ਼ 16 ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਕੈਂਸਰ ਦੀ ਬੀਮਾਰੀ ਕਾਰਨ ਹੋ ਗਿਆ ਸੀ ।ਸੰਗੀਤ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ‘ਚ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅੱਜ ਬੋਹੇਮੀਆ ਦੁਨੀਆ ਭਰ ‘ਚ ਆਪਣੇ ਰੈਪ ਦੇ ਲਈ ਜਾਣੇ ਜਾਂਦੇ ਹਨ ।

bohemia image From instagram

ਹਰ ਤੀਜੇ ਗੀਤ ‘ਚ ਉਨ੍ਹਾਂ ਦਾ ਰੈਪ ਵੇਖਣ ਨੂੰ ਮਿਲਦਾ ਹੈ ।ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਡਾਂਸ ਕਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।

 

View this post on Instagram

 

A post shared by BOHEMIA (@iambohemia)

You may also like