ਕੀ ਡਰੇਕ ਸਿੱਧੂ ਮੂਸੇਵਾਲਾ ਨਾਲ ਲੈ ਕੇ ਆ ਰਹੇ ਨੇ ਗੀਤ, ਡੀ-ਟੇਕ ਦੇ ਟਵੀਟ ਤੋਂ ਬਾਅਦ ਪ੍ਰਸ਼ੰਸਕ ਲਗਾ ਰਹੇ ਕਿਆਸ

written by Shaminder | August 10, 2022 11:17am

ਗਾਇਕ ਸਿੱਧੂ ਮੂਸੇਵਾਲਾ (Sidhu Moose Wala )  ਮੌਤ ਤੋਂ ਬਾਅਦ ਵੀ ਚਰਚਾ ‘ਚ ਬਣਿਆ ਹੋਇਆ ਹੈ ।ਉਸ ਦੀ ਸੋਸ਼ਲ ਮੀਡੀਆ ‘ਤੇ ਲਗਾਤਾਰ ਚਰਚਾ ਹੋ ਰਹੀ ਹੈ । ਕੌਮਾਂਤਰੀ ਪੱਧਰ ਦਾ ਰੈਪਰ ਡਰੇਕ ਵੀ ਉਸ ਨੂੰ ਫਾਲੋ ਕਰਦਾ ਸੀ ।ਪ੍ਰਸ਼ੰਸਕ ਸਿੱਧੂ ਮੂਸੇਵਾਲਾ ਅਤੇ ਡਰੇਕ ਦੇ ਗੀਤ ਨੂੰ ਲੈ ਕੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਡਰੇਕ ਸਿੱਧੂ ਮੂਸੇਵਾਲਾ ‘ਤੇ ਕੋਈ ਗੀਤ ਕਰਨਗੇ ।

sidhu Moose wala and drake ,,,,,,,,,-min

 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ, ਕਿਹਾ ਮੈਂ ਜੇਲ੍ਹ ਜਾਣ ਲਈ ਹਾਂ ਤਿਆਰ ਜੇ……..

ਕਿਉਂਕਿ ਡੀ-ਟੇਕ ਜਿਸ ਦੇ ਕਿ ਡਰੇਕ ਦੇ ਨਾਲ ਵਧੀਆ ਸਬੰਧ ਰਹੇ ਹਨ । ਹਾਲ ਹੀ ‘ਚ ਉਸ ਨੇ ਟਵਿੱਟਰ ‘ਤੇ ਇਸ ਦਾ ਸੰਕੇਤ ਦਿੱਤਾ ਹੈ । ਹਾਲਾਂ ਕਿ ਇਸ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ । ਡੀ-ਟੇਕ ਨੇ ਜੋ ਟਵੀਟ ਕੀਤਾ ਹੈ । ਉਸ ‘ਚ ਇੱਕ ਟਰੈਕਟਰ ਅਤੇ ਇੱਕ ਉੱਲੂ ਸ਼ਾਮਲ ਸੀ।

Afsana Khan shares video with Sidhu Moose Wala's mother, seeks justice for late singer Image Source: Instagram

ਹੋਰ ਪੜ੍ਹੋ : ਇੰਝ ਸਿੱਧੂ ਮੂਸੇ ਵਾਲਾ ਅਤੇ ਸੋਨਮ ਬਾਜਵਾ ਨੇ ਸ਼ੂਟ ਕੀਤਾ ਗੀਤ ‘ਜੱਟੀ ਜਿਉਣੇ ਮੌੜ ਵਰਗੀ’, ਦੇਖੋ ਵੀਡੀਓ 

ਪ੍ਰਸ਼ੰਸਕਾਂ ਨੇ ਮੰਨਿਆ ਕਿ ਟਰੈਕਟਰ ਸਿੱਧੂ ਮੂਸੇ ਵਾਲਾ ਦਾ ਪ੍ਰਤੀਕ ਹੈ, ਕਿਉਂਕਿ ਉਹ ਆਪਣੇ ਪ੍ਰਸ਼ੰਸਕਾਂ ਦੁਆਰਾ "5911" ਲਈ ਜਾਣਿਆ ਜਾਂਦਾ ਸੀ ਜਦੋਂ ਕਿ ਉੱਲੂ ਡਰੇਕ ਦੇ ਬ੍ਰਾਂਡ ਓਵੋ ਦੇ ਲੋਗੋ ਵੱਲ ਸੰਕੇਤ ਕਰਦਾ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Sidhu-Moosewala-1 Image Source: Instagram

ਉਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਆਪਣੇ ਹਿੱਟ ਗੀਤਾਂ ਦੇ ਨਾਲ ਦੁਨੀਆ ਭਰ ‘ਚ ਪਛਾਣ ਬਣਾਈ ਸੀ । ਉਸ ਦਾ ਕਤਲ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਅਣਪਛਾਤੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

You may also like