ਨਸ਼ੇ ਦੀ ਹਾਲਤ 'ਚ ਮਹਿਲਾ ਨੇ ਮੁੰਬਈ ਰੋਡ 'ਤੇ ਹੰਗਾਮਾ ਕਰ ਪੁਲਿਸ ਵਾਲੇ ਨਾਲ ਕੀਤੀ ਬਦਸਲੂਕੀ, [ਦੇਖੋ ਵੀਡੀਓ]

written by Pushp Raj | June 21, 2022

ਆਏ ਦਿਨ ਸੋਸ਼ਸ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਸ਼ਰਾਬੀ ਮਹਿਲਾ ਨੇ ਨਵੀਂ ਮੁੰਬਈ ਦੀ ਇੱਕ ਸੜਕ 'ਤੇ ਇੱਕ ਕੈਬ ਡਰਾਈਵਰ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਗਾਲ੍ਹਾਂ ਕੱਢਦੀ ਹੋਈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦੀ ਹੋਈ ਨਜ਼ਰ ਆ ਰਹੀ ਹੈ।

Image Source : Twitter

ਰਿਪੋਰਟਾਂ ਦੇ ਮੁਤਾਬਕ, ਇਹ ਘਟਨਾ ਮੁੰਬਈ ਰੋਡ ਦੀ ਹੈ। ਇੱਕ ਅਣਪਛਾਤੀ ਮਹਿਲਾ ਜੋ ਕਿ ਨਸ਼ੇ ਵਿੱਚ ਬੂਰੀ ਤਰ੍ਹਾਂ ਧੁੱਤ ਆਪਣੇ 2 ਦੋਸਤਾਂ ਨਾਲ ਮੁੰਬਈ ਵਿੱਚ ਦੇਰ ਰਾਤ ਦੀ ਪਾਰਟੀ ਤੋਂ ਬਾਅਦ ਇੱਕ ਕੈਬ ਵਿੱਚ ਸਫ਼ਰ ਕਰ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਇੱਕ ਮਹਿਲਾ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ। ਉਸ ਨੇ ਸਵਾਰੀ ਦੌਰਾਨ ਕੈਬ ਡਰਾਈਵਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਟੇਰਿੰਗ ਨੂੰ ਖ਼ੁਦ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਡਰਾਈਵਰ ਨੂੰ ਵੀ ਧੱਕਾ ਦੇ ਦਿੱਤਾ।

Image Source : Twitter

ਸੜਕ ਉੱਤੇ ਹੰਗਾਮਾ ਹੁੰਦਾ ਦੇਖ ਕੇ ਪੁਲਿਸ ਮੌਕੇ 'ਤੇ ਪਹੁੰਚ ਗਈ। ਮਹਿਲਾ ਨੇ ਇੱਕ ਪੁਲਿਸ ਅਧਿਕਾਰੀ ਨੂੰ ਕਾਲਰ ਨਾਲ ਫੜ ਲਿਆ ਅਤੇ ਉਸ ਨੂੰ ਧਮਕੀਆਂ ਦੇਣ ਲੱਗ ਪਈ। ਇਸ ਸਾਰੇ ਦ੍ਰਿਸ਼ ਕੈਬ ਡਰਾਈਵਰ ਅਤੇ ਹੋਰਨਾਂ ਰਾਹਗੀਰਾਂ ਨੇ ਆਪਣੇ ਫੋਨ ਵਿੱਚ ਕੈਦ ਕਰ ਲਏ । ਇਹ ਵੀਡੀਓ ਕੁਝ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ 'ਚ ਮਹਿਲਾ ਸੜਕ 'ਤੇ ਘੁੰਮਦੀ ਅਤੇ ਸੌਂਦੀ ਦਿਖਾਈ ਦੇ ਰਹੀ ਹੈ।

Image Source : Twitter

ਇੱਕ ਵੀਡੀਓ ਵਿੱਚ ਉਹ ਮਹਿਲਾ ਕੈਬ ਡਰਾਈਵਰ ਅਤੇ ਮੁੰਬਈ ਪੁਲਿਸ ਨੂੰ ਗਾਲਾਂ ਕੱਢਦੀ ਨਜ਼ਰ ਆ ਰਹੀ ਹੈ। ਕੈਬ ਡਰਾਈਵਰ ਵੱਲੋਂ ਚੇਤਾਵਨੀ ਦੇਣ ਤੋਂ ਬਾਅਦ ਵੀ ਔਰਤ ਅਜਿਹਾ ਕਰਦੀ ਰਹੀ। ਇੱਕ ਹੋਰ ਵੀਡੀਓ ਵਿੱਚ ਉਹ ਇਹ ਕਹਿ ਰਹੀ ਸੀ ਕਿ ਭਾਵੇਂ ਪੁਲਿਸ ਅਤੇ ਮੀਡੀਆ ਆ ਜਾਵੇ ਉਸ ਨੂੰ ਕੁਝ ਨਹੀਂ ਹੋਵੇਗਾ।

Image Source : Twitter

ਹੋਰ ਪੜ੍ਹੋ : ਤਾਪਸੀ ਪੰਨੂ ਦੀ ਅਗਲੀ ਫਿਲਮ 'Dobaaraa' ਦਾ ਲੰਡਨ ਫਿਲਮ ਫੈਸਟੀਵਲ 'ਚ ਹੋਵੇਗਾ ਪ੍ਰੀਮੀਅਰ, ਇਸ ਦਿਨ ਹੋਵੇਗੀ ਰਿਲੀਜ਼

ਬਾਅਦ 'ਚ ਤਿੰਨੋਂ ਲੜਕੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਹ ਸ਼ਿਕਾਇਤ ਸ਼ਰਾਬ ਦੇ ਨਸ਼ੇ 'ਚ ਜਨਤਕ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੇ ਦੋਸ਼ 'ਚ ਦਰਜ ਕੀਤੀ ਗਈ ਸੀ।

You may also like