
ਜਾਨਵ੍ਹੀ ਕਪੂਰ (Janhvi Kapoor) ਆਪਣੀ ਫ਼ਿਲਮ ‘ਮਿਲੀ’ ਨੂੰ ਲੈ ਕੇ ਚਰਚਾ ‘ਚ ਹੈ । ਅਕਸਰ ਸੋਸ਼ਲ ਮੀਡੀਆ ‘ਤੇ ਉਸ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਭਾਰੀ ਭਰਕਮ ਲਹਿੰਗੇ ‘ਚ ਨਜ਼ਰ ਆ ਰਹੀ ਹੈ ।ਇਹ ਲਹਿੰਗਾ ਏਨਾਂ ਕੁ ਭਾਰਾ ਹੈ ਕਿ ਜਾਨ੍ਹਵੀ ਖੁਦ ਇਸ ਨੂੰ ਨਹੀਂ ਸੰਭਾਲ ਪਾਈ ਅਤੇ ਇੱਕ ਸ਼ਖਸ ਪਿੱਛੇ ਪਿੱਛੇ ਉਸ ਦੇ ਲਹਿੰਗੇ ਨੂੰ ਸਾਂਭਦਾ ਹੋਇਆ ਨਜ਼ਰ ਆਇਆ ।
ਹੋਰ ਪੜ੍ਹੋ : ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਨੂੰ ਰੋਜ਼ਾਨਾ ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ
ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਵੀ ਸੋਸ਼ਲ ਮੀਡੀਆ ‘ਤੇ ਪ੍ਰਤੀਕਰਮ ਆ ਰਹੇ ਹਨ ।ਇਕ ਯੂਜ਼ਰ ਨੇ ਲਿਖਿਆ ‘ਸਲੀਪਰ ਤੋ ਚੇਂਜ ਕਰਨਾ ਥਾ ਮੈਮ ਆਪਕੀ ਡਰੈੱਸ ਮਸਤ ਹੈ ਲੇਕਿਨ ਸਲੀਪਰ’।
ਹੋਰ ਪੜ੍ਹੋ : ਚਾਰੂ ਅਸੋਪਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਰਾਜੀਵ ਸੇਨ, ਕਿਹਾ ‘ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ’
ਇੱਕ ਹੋਰ ਨੇ ਜਾਨ੍ਹਵੀ ਕਪੂਰ ਦਾ ਲਹਿੰਗਾ ਚੁੱਕ ਕੇ ਚੱਲਣ ਵਾਲੇ ਸ਼ਖਸ ‘ਤੇ ਤੰਜ਼ ਕੱਸਦੇ ਹੋਏ ਲਿਖਿਆ ‘ਗੁਲਾਮੀ ਕਰਨੇ ਕੀ ਭੀ ਹੱਦ ਹੋਤੀ ਹੈ, ਔਰ ਕੋਈ ਕਾਮ ਧੰਦਾ ਨਹੀਂ ਮਿਲਾ ਇਸ ਲੜਕੇ ਕੋ ਪੀਛੇ ਕੱਪੜਾ ਪਕੜ ਕਰ ਚੱਲ ਰਹਾ ਹੈ’। ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਕੀਤੇ ਗਏ ਹਨ ।

ਜਾਨ੍ਹਵੀ ਕਪੂਰ ਸ਼੍ਰੀਦੇਵੀ ਅਤੇ ਬੌਨੀ ਕਪੂਰ ਦੀ ਵੱਡੀ ਧੀ ਹੈ । ਸ਼੍ਰੀਦੇਵੀ ਦਾ ਦਿਹਾਂਤ ਕੁਝ ਸਮਾਂ ਪਹਿਲਾਂ ਦੁਬਈ ‘ਚ ਹੋ ਗਿਆ ਸੀ । ਬਾਥ ਟੱਬ ‘ਚ ਡਿੱਗਣ ਕਾਰਨ ਹੋਈ ਸ਼੍ਰੀਦੇਵੀ ਦੀ ਮੌਤ ਦੀ ਗੁੱਥੀ ਹਾਲੇ ਤੱਕ ਉਲਝੀ ਹੈ ।
View this post on Instagram