ਇਸ ਬਜ਼ੁਰਗ ਬਾਬੇ ਦਾ ਵੀਡੀਓ ਹੋ ਰਿਹਾ ਵਾਇਰਲ, ਦੋ ਰੁਪਏ ਪਿਛਲੇ 50 ਸਾਲਾਂ ਤੋਂ ਕਰ ਰਿਹਾ ਜਲਜੀਰੇ ਦੀ ਸੇਵਾ

written by Shaminder | September 15, 2022 03:40pm

ਦੁਨੀਆ ‘ਤੇ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦੀ ਦਿਲ ‘ਚ ਦ੍ਰਿੜ ਇਰਾਦਾ ਹੋਵੇ । ਫਿਰ ਉਮਰ ਵੀ ਇਸ ‘ਚ ਕੋਈ ਰੋੜਾ ਨਹੀਂ ਬਣਦੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ (Old Man)ਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਹਰ ਕਿਸੇ ਨੂੰ ਦੋ ਰੁਪਏ ‘ਚ ਜਲਜੀਰਾ ਦਿੰਦਾ ਹੈ ।

Fakeer Chand Bhatia ,. Image Source : Twitter

ਹੋਰ ਪੜ੍ਹੋ : ਤਰਸੇਮ ਜੱਸੜ ਦਾ ਨਵਾਂ ਗੀਤ ‘ਸਵੈਗ’ ਰਿਲੀਜ਼, ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਸਵੈਗ ਸੇ ਡਾਕਟਰ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ੮੦ ਸਾਲ ਦਾ ਇਹ ਬਜ਼ੁਰਗ ਪਿਛਲੇ ਪੰਜਾਹ ਸਾਲਾਂ ਤੋਂ ਜਲਜੀਰਾ ਬਣਾ ਰਿਹਾ ਹੈ ਅਤੇ ਉਹ ਏਨਾਂ ਕੁ ਮਿਹਨਤੀ ਹੈ ਕਿ ਸਵੇਰੇ ਚਾਰ ਵਜੇ ਉੱਠ ਕੇ ਲੋਕਾਂ ਲਈ ਸੁਆਦਲਾ ਜਲਜੀਰਾ ਬਨਾਉਣ ਲਈ ਤਿਆਰੀ ਸ਼ੁਰੂ ਕਰ ਦਿੰਦਾ ਹੈ ।

Fakeer Chand Bhatia , Image Source : Twitter

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਬੱਚੀ ਦੇ ਡਾਂਸ ਦਾ ਵੀਡੀਓ, ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਵੀ ਕੀਤਾ ਸ਼ੇਅਰ

ਉਹ ਸਿਰਫ਼ ਲੋਕਾਂ ਦੀ ਸੇਵਾ ਦੇ ਲਈ ਅਜਿਹਾ ਕਰ ਰਿਹਾ ਹੈ। ਉਸ ਦਾ ਮਨੋਰਥ ਕਿਸੇ ਤਰ੍ਹਾਂ ਦੀ ਕਮਾਈ ਕਰਨ ਦਾ ਨਹੀਂ ਬਲਕਿ ਨਿਰਸਵਾਰਥ ਭਾਵ ਦੇ ਨਾਲ ਲੋਕਾਂ ਦੀ ਸੇਵਾ ਕਰਨਾ ਹੈ । ਇਹ ਵੀਡੀਓ ਦਿੱਲੀ ਦੇ ਬਲਬੀਰ ਨਗਰ, ਸ਼ਹਾਦਰਾ ਦੇ ਨਜ਼ਦੀਕ ਦਾ ਦੱਸਿਆ ਜਾ ਰਿਹਾ ਹੈ ਅਤੇ ਇਸੇ ਹੀ ਇਲਾਕੇ ‘ਚ ਇਹ ਬਜ਼ੁਰਗ ਲੋਕਾਂ ਲਈ ਦੋ ਰੁਪਏ ‘ਚ ਜਲਜੀਰਾ ਬਣਾਉਂਦਾ ਹੈ ।

jal jeera- Image Source : Twitter

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਇਸ ਜਜ਼ਬੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।

You may also like