ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ, ਕਮੈਂਟ ਵਿੱਚ ਲੋਕ ਕਹਿ ਰਹੇ ਹਨ ‘ਬੁੱਢਾ ਸਰੀਰ ਹੁੰਦਾ ਹੈ, ਪਿਆਰ ਨਹੀਂ’

written by Rupinder Kaler | May 07, 2021 05:21pm

ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗ ਜੋੜੇ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਹੜਾ ਹਰ ਇੱਕ ਦੇ ਦਿਲ ਨੂੰ ਛੂਹ ਲੈਂਦਾ ਹੈ । ਇਸ ਵੀਡੀਓ ਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ । ਵੀਡੀਓ ਵਿੱਚ ਪਤੀ ਆਪਣੀ ਪਤਨੀ ਨੂੰ ਬੋਤਲ ਨਾਲ ਪਾਣੀ ਪਿਲਾ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਇਸ ਸ਼ਨੀਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਸਿਰਫ ਪੀਟੀਸੀ ਪੰਜਾਬੀ ‘ਤੇ

Pic Courtesy: Instagram

ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਨੂੰ ਦੇਖ ਕੇ ਕਾਫੀ ਭਾਵੁਕ ਹੋ ਰਹੇ ਹਨ । ਟੀਵੀ ਅਦਾਕਾਰਾ ਦਿਲਜੀਤ ਕੌਰ ਨੇ ਵੀ ਇਸ ਵੀਡੀਓ ਤੇ ਕਮੈਂਟ ਕੀਤਾ ਹੈ । ਅਕਸਰ ਦੇਖਿਆ ਜਾਂਦਾ ਹੈ ਕਿ ਬਜ਼ੁਰਗਾਂ ਲਈ ਹਿੱਲਣਾ ਜੁਲਣਾ ਵੀ ਬਹੁਤ ਔਖਾ ਹੁੰਦਾ ਹੈ ।

Pic Courtesy: Instagram

ਇਸ ਵੀਡੀਓ ਵਿੱਚ ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲ ਰਿਹਾ ਹੈ । ਬਜ਼ੁਰਗ ਮਹਿਲਾ ਨੂੰ ਪਾਣੀ ਪੀਣ ਵਿੱਚ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ, ਇਸ ਦੌਰਾਨ ਉਸ ਦਾ ਪਤੀ ਮਦਦ ਕਰਦਾ ਹੈ । ਪਾਣੀ ਪਿਲਾਉਣ ਤੋਂ ਬਾਅਦ ਪਤੀ ਪਤਨੀ ਦਾ ਮੂੰਹ ਵੀ ਸਾਫ ਕਰਦਾ ਹੈ । ਇਹ ਵੀਡੀਓ ਲਗਤਾਰ ਸ਼ੇਅਰ ਹੋ ਰਹੀ ਹੈ ।

You may also like