
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲ਼ਗਾਤਾਰ ਵੱਧਦੀ ਜਾ ਰਹੀ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਲੈ ਲਈਆਂ ਹਨ । ਅਮੀਰ ਹੋਵੇ ਜਾਂ ਗਰੀਬ, ਤਗੜਾ ਹੋਵੇ ਜਾਂ ਮਾੜਾ ਹਰ ਕੋਈ ਇਸ ਬਿਮਾਰੀ ਦੇ ਅੱਗੇ ਲਾਚਾਰ ਹੋ ਚੁੱਕਿਆ ਹੈ ।

ਹੋਰ ਪੜ੍ਹੋ : ਕਿਸਾਨਾਂ ਨੂੰ ਬਦਨਾਮ ਕਰਨ ਵਾਲਿਆਂ ਦੀ ਇਸ ਵੀਡੀਓ ਨੇ ਖੋਲੀ ਪੋਲ, ਲੱਖਾਂ ਲੋਕ ਦੇਖ ਰਹੇ ਹਨ ਵੀਡੀਓ

ਅਜਿਹੇ ੳੇੁਸ ਪ੍ਰਮਾਤਮਾ ਦਾ ਹੀ ਹਰ ਕਿਸੇ ਨੂੰ ਸਹਾਰਾ ਹੈ । ਕਿਉਂਕਿ ਜਦੋਂ ਦਵਾਈਆਂ ਅਤੇ ਸਿਹਤ ਸਿਸਟਮ ਫੇਲ ਹੋ ਜਾਂਦਾ ਹੈ ਤਾਂ ਇੱਕ ਪ੍ਰਮਾਤਮਾ ਦਾ ਹੀ ਸਹਾਰਾ ਨਜ਼ਰ ਆਉਂਦਾ ਹੈ। ਹਰ ਕੋਈ ਉਸ ਪ੍ਰਮਾਤਮਾ ਅੱਗੇ ਇਸ ਮਹਾਂਮਾਰੀ ਨੂੰ ਦੂਰ ਕਰਨ ਲਈ ਅਰਦਾਸਾਂ ਕਰ ਰਿਹਾ ਹੈ । ਗਾਇਕ ਹਰਭਜਨ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਗੁਰਦੁਆਰਾ ਸਾਹਿਬ ਦੀ ਤਸਵੀਰ ਸਾਂਝੀ ਕੀਤੀ ਹੈ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਆਪਣੀ ਮਿਹਰ ਕਰ’ । ਹਰਭਜਨ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ ਅਤੇ ਉਸ ਪ੍ਰਮਾਤਮਾ ਅੱਗੇ ਇਸ ਮਹਾਂਮਾਰੀ ਨੂੰ ਠੱਲ ਪਾਉਣ ਲਈ ਅਰਦਾਸ ਕਰ ਰਿਹਾ ਹੈ ।