
ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਜਿੱਥੇ ਕਾਰਡਿਕ ਅਰੈਸਟ ਕਾਰਨ ਅਮਿਤ ਮਿਸਤਰੀ ਦਿਹਾਂਤ ਹੋ ਗਿਆ ਸੀ । ਉੱਥੇ ਹੀ ਹੁਣ ਬਾਲੀਵੁੱਡ ਦੇ ਮਸ਼ਹੂਰ ਫ਼ਿਲਮਕਾਰ ਲਲਿਤ ਬਹਿਲ ਦਾ ਦਿਹਾਂਤ ਹੋ ਗਿਆ ਹੈ । 71 ਸਾਲ ਦੇ ਲਲਿਤ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋ ਗਏ ਸਨ ।

ਹੋਰ ਪੜ੍ਹੋ : ਜਯਾ ਪ੍ਰਦਾ ਨੇ ਅਮਿਤਾਬ ਬੱਚਨ ਦਾ ਖੋਲਿਆ ਤਿੰਨ ਦਹਾਕੇ ਪੁਰਾਣਾ ਇਹ ਰਾਜ਼

ਤੁਹਾਨੂੰ ਦੱਸ ਦੇਈਏ ਕਿ ਲਲਿਤ ਬਹਿਲ ਥੀਏਟਰ ਦਾ ਮੰਨਿਆ-ਪ੍ਰਮੰਨਿਆ ਨਾਂ ਸੀ। ਉਨ੍ਹਾਂ ਦੂਰਦਰਸ਼ਨ 'ਤੇ ਟੈਲੀਫਿਲਮਜ਼ ਸੀਰੀਅਲ ਤਪਿਸ਼, ਆਤਿਸ਼ ਤੇ ਸੁਨਹਿਰੀ ਜਿਲਦ ਦਾ ਨਿਰਦੇਸ਼ਣ ਤੇ ਨਿਰਮਾਣ ਕੀਤਾ। ਇਹੀ ਨਹੀਂ ਲਲਿਤ ਨੇ 'ਅਫ਼ਸਾਨੇ' ਵਰਗੇ ਸੀਰੀਅਲ 'ਚ ਅਦਾਕਾਰੀ ਕੀਤੀ। ਉੱਥੇ ਹੀ ਹਾਲ ਹੀ 'ਚ ਉਹ ਫਿਲਮ 'ਤਿਤਲੀ' ਤੇ 'ਮੁਕਤੀ ਭਵਨ' 'ਚ ਨਜ਼ਰ ਆਏ ਸਨ।