
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਵਾਇਰਸ ਨੇ ਐਂਟਰਟੇਨਮੈਂਟ ਇੰਡਸਟਰੀ ਦੇ ਕਈ ਸਿਤਾਰਿਆਂ ਦੀ ਜਾਨ ਲੈ ਲਈ ਹੈ । ਬੀਤੇ ਦਿਨ ਭਾਰਤ ਦੇ ਉੱਘੇ ਬਾਂਸੁਰੀ ਵਾਦਕ ਰਵਿੰਦਰ ਸਿੰਘ ਦਾ ਵੀ ਕੋਰੋਨਾ ਵਾਇਰਸ ਨਾਲ ਮੁਹਾਲੀ ਵਿੱਚ ਦਿਹਾਂਤ ਹੋ ਗਿਆ ਹੈ । ਉਹ 76 ਸਾਲਾਂ ਦੇ ਸਨ।

ਹੋਰ ਪੜ੍ਹੋ :
ਪੰਜਾਬੀ ਗਾਇਕ ਜੱਸ ਮਾਣਕ ਦਾ ਨਵਾਂ ਗਾਣਾ ‘ਜੀ ਨਹੀਂ ਕਰਦਾ’ ਰਿਲੀਜ਼
ਰਵਿੰਦਰ ਸਿੰਘ ਕੋਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕੋਵਿਡ-19 ਦੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹਨਾਂ ਨੇ ਗ਼ਜ਼ਲ ਸਮਰਾਟ ਜਗਜੀਤ ਸਿੰਘ, ਪਾਕਿਸਤਾਨ ਦੀ ਰੇਸ਼ਮਾ, ਕੱਥਕ ਦੀ ਰਾਣੀ ਸਿਤਾਰਾ ਦੇਵੀ ਜਿਹੇ ਪ੍ਰਮੁੱਖ ਕਲਾਕਾਰਾਂ ਲਈ ਸ਼ਾਨਦਾਰ ਕੰਮ ਕੀਤਾ ਸੀ।

ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਾਲਾਨਾ ‘ਭਾਈ ਮਰਦਾਨਾ ਕਲਾਸੀਕਲ ਸੰਗੀਤ ਸੰਮੇਲਨ ’ਚ ਸਨਮਾਨਿਤ ਵੀ ਕੀਤਾ ਸੀ। ਰਵਿੰਦਰ ਸਿੰਘ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ ਕਿਰਾਨਾ ਘਰਾਣੇ ਦੇ ਜਗਦੀਸ਼ ਮਿੱਤਰ ਤੋਂ ਲਈ ਸੀ।

ਉਨ੍ਹਾਂ ਪ੍ਰਯਾਗ ਸੰਗੀਤ ਸਮਿਤੀ, ਅਲਾਹਾਬਾਦ ਤੋਂ ‘ਸੰਗੀਤ ਪ੍ਰਵੀਨ’ ਦੀ ਡਿਗਰੀ ਵੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਕਲਾਸੀਕਲ ਇੰਸਟਰੂਮੈਂਟ ਮਿਊਜ਼ਿਕ (ਬਾਂਸੁਰੀ)’ ’ਚ ਸੀਨੀਅਰ ਡਿਪਲੋਮਾ ਵੀ ਹਾਸਲ ਕੀਤਾ।