ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਤਾਰਿਕ ਟੈਡੀ ਦਾ ਦਿਹਾਂਤ, ਗਾਇਕ ਪ੍ਰਭ ਗਿੱਲ ਨੇ ਜਤਾਇਆ ਦੁੱਖ

written by Shaminder | November 22, 2022 03:30pm

ਮਸ਼ਹਰੂ ਪਾਕਿਸਤਾਨੀ ਅਦਾਕਾਰ ਅਤੇ ਕਾਮੇਡੀਅਨ ਤਾਰਿਕ ਟੈਡੀ (Tariq Teddy) ਦਾ ਬੀਤੇ ਦਿਨੀਂ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ । ਉਹ ਮਹਿਜ਼ 46  ਸਾਲ ਦੇ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ । ਉਹ ਜਿਗਰ ਅਤੇ ਸਾਹ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੇ ਸੱਤਰ ਫੀਸਦੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ।

Tariq Teddy- Image Source : google

ਹੋਰ ਪੜ੍ਹੋ : ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਖੇਡਦੇ ਨਜ਼ਰ ਆਏ ਗਿੱਪੀ ਗਰੇਵਾਲ, ਵੇਖੋ ਪਿਉ ਪੁੱਤਰ ਦਾ ਇਹ ਕਿਊਟ ਵੀਡੀਓ

ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਪਾਕਿਸਤਾਨ ਦੇ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਭਾਰਤੀ ਕਲਾਕਾਰਾਂ ਨੇ ਵੀ ਇਸ ਹੋਣਹਾਣ ਕਲਾਕਾਰ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਗਾਇਕ ਅਤੇ ਅਦਾਕਾਰ ਪ੍ਰਭ ਗਿੱਲ ਨੇ ਵੀ ਤਾਰਿਕ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

Tariq Teddy ,,. Image Source : Google

ਹੋਰ ਪੜ੍ਹੋ : ਐਮੀ ਵਿਰਕ ਨੇ ਰਣਵੀਰ ਸਿੰਘ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਣਵੀਰ ਸਿੰਘ ਦੇ ਲਈ ਆਖੀ ਇਹ ਗੱਲ

ਪ੍ਰਭ ਗਿੱਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਖੁਦਾ ਹਾਫਿਜ਼ ਜੀ ਤੁਹਾਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਸਾਨੂੰ ਖੁਸ਼ੀਆਂ ਵੰਡਣ ਦੇ ਲਈ ਬਹੁਤ ਬਹੁਤ ਸ਼ੁਕਰੀਆ’। ਟੈਡੀ ਨੱਬੇ ਦੇ ਦਹਾਕੇ ‘ਚ ਫ਼ਿਲਮਾਂ ਅਤੇ ਸਟੇਜ ‘ਤੇ ਹੋਣ ਵਾਲੇ ਡਰਾਮਾ ਸ਼ੋਅਸ ਦਾ ਹਿੱਸਾ ਰਿਹਾ ਹੈ ।

Tariq Teddy ,,.

ਮੀਡੀਆ ਰਿਪੋਰਟਸ ਮੁਤਾਬਕ ਲੀਵਰ ‘ਚ ਇਨਫੈਕਸ਼ਨ ਦੇ ਕਾਰਨ ਤਾਰਿਕ ਦੀ ਸਿਹਤ ਵਿਗੜ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ । ਰੰਗਮੰਚ ਅਤੇ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੁ ਸੋਗ ਜਤਾਇਆ ਹੈ ।

You may also like