
ਕੋਰੋਨਾ ਵਾਇਰਸ ਲੋਕਾਂ ਦੀ ਜ਼ਿੰਦਗੀ ‘ਤੇ ਕਹਿਰ ਬਣ ਕੇ ਟੁੱਟ ਰਿਹਾ ਹੈ । ਹੁਣ ਤੱਕ ਇਸ ਵਾਇਰਸ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਦੋਂਕਿ ਕਈ ਲੋਕ ਇਸ ਭਿਆਨਕ ਬਿਮਾਰੀ ਦੇ ਨਾਲ ਜੂਝ ਰਹੇ ਹਨ । ਮਸ਼ਹੂਰ ਰੈਪਰ ਬਾਬਾ ਸਹਿਗਲ ਦੇ ਪਿਤਾ ਜਸਪਾਲ ਸਹਿਗਲ ਦੀ ਵੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ।

ਹੋਰ ਪੜ੍ਹੋ : ਅਦਾਕਾਰ ਕਬੀਰ ਬੇਦੀ ਨੇ ਆਪਣੇ ਬੇਟੇ ਸਿਧਾਰਥ ਦੀ ਖੁਦਕੁਸ਼ੀ ਨੂੰ ਲੈ ਕੇ ਕੀਤੇ ਕਈ ਖੁਲਾਸੇ

ਉਨ੍ਹਾਂ ਦੇ ਪਿਤਾ ਜਸਪਾਲ ਸਹਿਗਲ ਕੋਰੋਨਾ ਵਾਇਰਸ ਨਾਲ ਪੀੜਤ ਸਨ। ਜਸਪਾਲ ਸਿੰਘ ਆਪਣੀ ਬੇਟੀ ਅਤੇ ਦਾਮਾਦ ਦੇ ਨਾਲ ਲਖਨਊ ‘ਚ ਸਨ । ਬਾਬਾ ਸਹਿਗਲ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅੱਜ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ, ਪੂਰੀ ਜ਼ਿੰਦਗੀ ਕਿਸੇ ਯੋਧਾ ਵਾਂਗ ਲੜੇ, ਪਰ ਕੋਵਿਡ ਦੇਅੱਗੇ ਹਾਰ ਗਏ’।

ਬਾਬਾ ਸਹਿਗਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਉਨ੍ਹਾਂ ਦੇ ਫੈਨਸ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਦੀ ਦਿਹਾਂਤ ‘ਤੇ ਦੁੱਖ ਜਤਾਇਆ ਜਾ ਰਿਹਾ ਹੈ ।ਦੱਸ ਦਈਏ ਕਿ ਬਾਬਾ ਸਹਿਗਲ ਦੇ ਪਿਤਾ ਜੀ ਕੋਰੋਨਾ ਤੋਂ ਰਿਕਵਰ ਕਰ ਰਹੇ ਸਨ, ਪਰ ਅਚਾਨਕ ਦੇਰ ਰਾਤ ਉਨ੍ਹਾਂ ਦਾ ਆਕਸੀਜ਼ਨ ਲੇਵਲ ਡਿੱਗ ਗਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ।
View this post on Instagram