ਅਰਵਿੰਦਰ ਖਹਿਰਾ ਦੇ ਵਿਆਹ ‘ਚ ਬੀ ਪਰਾਕ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ, ਆਪਣੇ ਵਿਆਹ ‘ਚ ਖੂਬ ਨੱਚੇ ਖਹਿਰਾ

Written by  Shaminder   |  November 30th 2022 11:55 AM  |  Updated: November 30th 2022 11:55 AM

ਅਰਵਿੰਦਰ ਖਹਿਰਾ ਦੇ ਵਿਆਹ ‘ਚ ਬੀ ਪਰਾਕ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ, ਆਪਣੇ ਵਿਆਹ ‘ਚ ਖੂਬ ਨੱਚੇ ਖਹਿਰਾ

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਵਿਆਹਾਂ ਦੇ ਇਸ ਸੀਜ਼ਨ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਡਾਇਰੈਕਟਰ ਵੀ ਘੋੜੀ ਚੜ ਗਿਆ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਰਵਿੰਦਰ ਖਹਿਰਾ (Arvindr Khaira) ਦੀ । ਜੋ ਬੀਤੇ ਦਿਨ ਆਪਣੀ ਦੋਸਤ ਲਵਿਕਾ ਸਿੰਘ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Lavika Singh Image Source : Instagram

ਹੋਰ ਪੜ੍ਹੋ : ਕਦੇ ਕਲੀਨਸ਼ੇਵ ਹੁੰਦੇ ਸਨ ਰਵੀ ਸਿੰਘ ਖਾਲਸਾ, ਸਿੱਖੀ ਵੱਲ ਕਿਵੇਂ ਮੁੜੇ ਰਵੀ ਸਿੰਘ ਖ਼ਾਲਸਾ, ਜਾਣੋ ਕਿਸ ਘਟਨਾ ਨੇ ਬਦਲੀ ਜ਼ਿੰਦਗੀ

ਅਰਵਿੰਦਰ ਖਹਿਰਾ ਦੀਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਸੱਜ ਵਿਆਹੀ ਲਾੜੀ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਜਦੋਂਕਿ ਦੂਜੀ ਤਸਵੀਰ ‘ਚ ਉਹ ਬੀ ਪਰਾਕ ਦੇ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ‘ਚ ਉਹ ਲਵਿਕਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਬੈਠੇ ਹੋਏ ਮੁਸਕਰਾ ਰਹੇ ਹਨ ।

Arvindr Khaira  Image Source : Instagram

ਹੋਰ ਪੜ੍ਹੋ : ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਰੋਣ ਲੱਗ ਪਈ ਉਸ ਦੀ ਫੈਨ, ਸ਼ਹਿਨਾਜ਼ ਗਿੱਲ ਨੇ ਕਿਹਾ ਘਰ ਜਾਓ, ਵੇਖੋ ਵੀਡੀਓ

ਤੀਜੀ ਤਸਵੀਰ ‘ਚ ਉਹ ਲਵਿਕਾ ਸਿੰਘ ਦੇ ਗਲ ‘ਚ ਜੈ ਮਾਲਾ ਪਾਉਂਦੇ ਦਿਖਾਈ ਦੇ ਰਹੇ ਹਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਗਾਇਕ ਬੀ ਪਰਾਕ ਨੇ ਵੀ ਆਪਣੇ ਗੀਤਾਂ ਦੇ ਨਾਲ ਖੂਬ ਸਮਾਂ ਬੰਨਿਆ ।

Arvindr Khaira Image Source : Instagram

ਅਦਾਕਾਰਾ ਸਰਗੁਨ ਮਹਿਤਾ ਸਣੇ ਕਈ ਹਸਤੀਆਂ ਨੇ ਇਸ ਵਿਆਹ ‘ਚ ਰੌਣਕਾਂ ਵਧਾਈਆਂ । ਅਰਵਿੰਦਰ ਖਹਿਰਾ ਵੀ ਆਪਣੇ ਵਿਆਹ ‘ਚ ਨੱਚਦੇ ਹੋਏ ਨਜ਼ਰ ਆਏ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਦੱਸ ਦਈਏ ਕਿ ਅਰਵਿੰਦਰ ਖਹਿਰਾ ਨੇ ਆਪਣੀ ਲੌਂਗ ਟਾਈਮ ਗਰਲ ਫ੍ਰੈਂਡ ਲਵਿਕਾ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network