ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਸਟੇਜ ਸੈਕਟਰੀ ਤੇ ਗਾਇਕ ਮਨਜੀਤ ਜੀਤੀ ਦਾ ਦਿਹਾਂਤ

written by Rupinder Kaler | October 10, 2020 05:06pm

ਕਈ ਗਾਇਕਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਨ ਵਾਲੇ ਮਸ਼ਹੂਰ ਐਂਕਰ ਅਤੇ ਗਾਇਕ ਮਨਜੀਤ ਜੀਤੀ ਦੀ ਸ਼ਨੀਵਾਰ ਸਵੇਰੇ ਅਚਾਨਕ ਮੌਤ ਹੋ ਗਈ। ਖ਼ਬਰਾਂ ਦੀ ਮੰਨੀਏ ਤਾਂ ਰੋਜਾਨਾਂ ਦੀ ਤਰ੍ਹਾਂ ਮਨਜੀਤ ਜੀਤੀ ਸਾਈਕਲਿੰਗ ਕਰਨ ਲਈ ਘਰੋਂ ਨਿਕਲੇ ਸਨ ਕਿ ਰਸਤੇ ‘ਚ ਮੁਕੰਦਪੁਰ ਨੇੜੇ ਪੁੱਜ ਕੇ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ।

manjit

ਹੋਰ ਪੜ੍ਹੋ :

manjit

ਕੁਝ ਦੋਸਤਾਂ ਵੱਲੋਂ ਉਨ੍ਹਾਂ ਨੂੰ ਮੁਕੰਦਪੁਰ ਦੇ ਸਰਕਾਰੀ ਹਸਪਤਾਲ ਵਿਖ਼ੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਥੇ ਪੁੱਜਦੇ ਹੀ ਮਨਜੀਤ ਜੀਤੀ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ।

manjit

ਦੱਸਣਯੋਗ ਹੈ ਕਿ ਜੀਤੀ ਛੋਕਰਾਂ ਨੇ ਆਪਣੇ ਅੰਦਾਜ਼ ਵਿੱਚ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਪੰਜਾਬ ਦੇ ਹਰ ਛੋਟੇ ਵੱਡੇ ਕਲਾਕਾਰ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਪੰਜਾਬੀ ਕਲਾਕਾਰਾਂ ‘ਚ ਸੋਗ ਦਾ ਮਾਹੌਲ ਹੈ।

manjit

You may also like