ਸਿੱਧੂ ਮੂਸੇਵਾਲਾ ਨੂੰ ਟੈਟੂ ਆਰਟਿਸਟ ਦੀ ਸ਼ਰਧਾਂਜਲੀ, ਮੁਫਤ ‘ਚ ਟੈਟੂ ਬਣਾਉਣ ਦਾ ਐਲਾਨ

written by Shaminder | June 01, 2022

ਸਿੱਧੂ ਮੂਸੇਵਾਲਾ (Sidhu Moosewala)  ਦੇ ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਉੱਥੇ ਹੀ ਅੱਜ ਗਾਇਕ ਦੀਆਂ ਅਸਥੀਆਂ ਕੀਰਤਪੁਰ ਸਾਹਿਬ ‘ਚ ਉਸ ਦੇ ਮਾਪਿਆਂ ਦੇ ਵੱਲੋਂ ਪ੍ਰਵਾਹਿਤ ਕਰ ਦਿੱਤੀਆਂ ਗਈਆਂ । ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਂ ਬੇਸੁੱਧ ਹੋ ਕੇ ਡਿੱਗ ਪਈ ।ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਦੁੱਖ ਕਿਸੇ ਤੋਂ ਵੀ ਵੇਖਿਆ ਨਹੀਂ ਜਾ ਰਿਹਾ ।

sidhu Fans,,- image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਸਵਰਾ ਭਾਸਕਰ ਨੇ ਜਤਾਇਆ ਦੁੱਖ, ਲੋਕਾਂ ਨੇ ਅਦਕਾਰਾ ਨੂੰ ਕੀਤਾ ਟ੍ਰੋਲ

ਉੱਥੇ ਹੀ ਇੱਕਲੌਤੇ ਪੁੱਤਰ ਦੀ ਸਮਾਧ ਸਥਾਪਿਤ ਕੀਤੀ ਗਈ ਹੈ ਤਾਂ ਕਿ ਉਹ ਨਾ ਸਹੀ । ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਮੁਫਤ ‘ਚ ਟੈਟੂ ਬਨਾਉਨ ਦਾ ਐਲਾਨ ਦਿੱਲੀ ਦੇ ਇੱਕ ਟੈਟੂ ਆਰਟਿਸਟ ਨੇ ਕੀਤਾ ਹੈ । ਇਹ ਸੰਦੇਸ਼ ਟੈਟੂ ਕਲਾਕਾਰ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

sidhu Fans,,- image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ‘ਚ ਵਿਸਰਜਿਤ, ਪਿਤਾ ਅਸਥੀਆਂ ਨੂੰ ਸੀਨੇ ਨਾਲ ਲਾ ਕੇ ਰੋਂਦੇ ਕੁਰਲਾਉਂਦੇ ਆਏ ਨਜਰ

ਟੈਟੂ ਆਰਟਿਸਟ ਵੱਲੋਂ ਸਾਂਝੀ ਕੀਤੀ ਇਸ ਤਸਵੀਰ ‘ਚ ਟੈਟੂ ਕਲਾਕਾਰ ਮਨਜੀਤ, ਸਿੱਧੂ ਦੇ ਪ੍ਰਸ਼ੰਸਕਾਂ ਦੀ ਬਾਂਹਾਂ ‘ਤੇ ਟੈਟੂ ਬਨਾਉਂਦੇ ਨਜਰ ਆ ਰਹੇ ਹਨ । ਦਿੱਲੀ ਦੇ ਮਸ਼ਹੂਰ ਟੈਟੂ ਆਰਟਿਸਟ ਮਨਜੀਤ ਟੈਟੂ ਨੇ ਸਿੱਧੂ ਮੂਸੇ ਵਾਲੇ ਨੂੰ ਸ਼ਰਧਾਂਜਲੀ ਵਜੋਂ ਸਿੱਧੂ ਦਾ ਮੁਫ਼ਤ ਟੈਟੂ ਬਣਾਉਣ ਦਾ ਐਲਾਨ ਕੀਤਾ ਹੈ।

ਟੈਟੂ ਕਲਾਕਾਰ ਮਨਜੀਤ  ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਸੰਦੇਸ਼ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਜੋ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ।

 

View this post on Instagram

 

A post shared by PTC News (@ptc_news)

You may also like