ਸਾਰਾ ਗੁਰਪਾਲ ਨੂੰ ਬਿੱਗ ਬੌਸ ’ਚੋਂ ਦਿਖਾਇਆ ਗਿਆ ਬਾਹਰ ਦਾ ਰਸਤਾ, ਸੋਸ਼ਲ ਮੀਡੀਆ ’ਤੇ ਲੋਕ ਕਹਿਣ ਲੱਗੇ ਹੋ ਰਿਹਾ ਹੈ ਪੱਖਪਾਤ

written by Rupinder Kaler | October 13, 2020 01:54pm

ਬਿੱਗ ਬੌਸ ਦੇ ਘਰ 'ਚੋਂ ਪੰਜਾਬੀ ਸਿੰਗਰ ਸਾਰਾ ਗੁਰਪਾਲ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਸ ਸਮੇਂ ਘਰ 'ਚ ਤੂਫ਼ਾਨੀ ਸੀਨੀਅਰਜ਼ ਦਾ ਦਬਦਬਾ ਚੱਲ ਰਿਹਾ ਹੈ। ਉਨ੍ਹਾਂ ਨੇ ਹੀ ਸਾਰਾ ਨੂੰ ਬਾਹਰ ਕਰਨ ਦਾ ਫੈਸਲਾ ਲਿਆ। ਤੂਫ਼ਾਨੀ ਸੀਨੀਅਰਜ਼ ਨੇ ਸਾਰਾ ਨੂੰ ਬਾਹਰ ਕਰਨ ਦੇ ਪਿੱਛੇ ਸਭ ਤੋਂ ਕਮਜ਼ੋਰ ਮੁਕਾਬਲੇਬਾਜ਼ ਹੋਣ ਦਾ ਤਰਕ ਦਿੱਤਾ।

ਹੋਰ ਪੜ੍ਹੋ :

ਸਾਰਾ ਨੂੰ ਬਾਹਰ ਕਰਨ ਦਾ ਫੈਸਲਾ ਫੈਨਜ਼ ਨੂੰ ਪਸੰਦ ਨਹੀਂ ਆ ਰਿਹਾ ਹੈ। ਉਹ ਉਨ੍ਹਾਂ 'ਤੇ ਪੱਖਪਾਤੀ ਹੋਣ ਦਾ ਦੋਸ਼ ਲਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਸਾਰਾ ਗੁਰਪਾਲ ਦਾ ਅਵਿਕਸ਼ਨ ਅਨਫੇਅਰ ਹੈ। ਸੀਨੀਅਰਜ਼ ਕੋਈ ਨਹੀਂ ਹੁੰਦਾ ਹੈ ਇਹ ਜੱਜ ਕਰਨ ਵਾਲਾ ਕਿ ਕਿਸ ਨੂੰ ਰਹਿਣਾ ਚਾਹੀਦਾ ਹੈ ਤੇ ਕਿਸ ਨੂੰ ਨਹੀਂ।ਇਸ ਤੋਂ ਇਲਾਵਾ ਕੁਝ ਯੂਜ਼ਰਜ਼ ਨੇ ਜੋ ਨੇਪੋਟਿਜ਼ਮ ਦੇ ਮੁੱਦੇ ਨੂੰ ਲੈ ਕੇ ਸੀਨੀਅਰਜ਼ ਤੇ ਬਿੱਗ ਬੌਸ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਦੇ ਘਰ 'ਚ ਨੇਪੋਟਿਜ਼ਮ ਦੀ ਸ਼ੁਰੂਆਤ ਹੋ ਗਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਨੇ ਇਸ ਗੱਲ ਦਾ ਹਿੰਟ ਦਿੱਤਾ ਸੀ ਕਿ ਕੋਈ ਘਰ ਤੋਂ ਬਾਹਰ ਹੋ ਸਕਦਾ ਹੈ। ਸੀਨੀਅਰਜ਼ ਨੇ ਜੋ ਰਿਪੋਰਟ ਕਾਰਡ ਦਿੱਤਾ ਸੀ। ਉਸ 'ਚ 'ਇਸ ਮੈਂ ਵੋ ਬਾਤ ਨਹੀਂ ਹੈ' ਦਾ ਟੈਗ ਦਿੱਤਾ ਸੀ। ਇਸ ਤੋਂ ਬਾਅਦ ਇਸ ਗੱਲ ਦੀ ਚਰਚਾ ਸੀ ਕਿ ਸਾਰਾ ਗੁਰਪਾਲ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।

https://twitter.com/ColorsTV/status/1315721436862930944

https://twitter.com/ArinNanda7/status/1315840614177501185

You may also like