ਕਿਸਾਨਾਂ ਦਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਹੋਇਆ ਸਵਾਗਤ, ਜਸਬੀਰ ਜੱਸੀ ਵੀ ਜਸ਼ਨ ਮਨਾਉਂਦੇ ਆਏ ਨਜ਼ਰ
ਕਿਸਾਨਾਂ ਦਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਹੋਇਆ ਸਵਾਗਤ, ਜਸਬੀਰ ਜੱਸੀ ਵੀ ਜਸ਼ਨ ਮਨਾਉਂਦੇ ਆਏ ਨਜ਼ਰ
ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਬੀਤੇ ਦਿਨ ਕਿਸਾਨ (Farmers) ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ ।ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਮੋਰਚਾ ਫਤਿਹ ਕਰਨ ਦਾ ਐਲਾਨ ਕਰਦੇ ਹੋਏ ਧਰਨਾ ਪ੍ਰਦਰਸ਼ਨ ਚੁੱਕਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ‘ਤੇ ਜਸ਼ਨ (Celebration) ਦਾ ਮਹੌਲ ਬਣਿਆ ਹੋਇਆ ਸੀ ।ਬੀਤੇ ਦਿਨ ਇਨ੍ਹਾਂ ਕਿਸਾਨਾਂ ਦੇ ਸਵਾਗਤ ਲਈ ਕਈ ਪ੍ਰੋਗਰਾਮ ਰੱਖੇ ਗਏ ਸਨ । ਇਸ ਤੋਂ ਇਲਾਵਾ ਇਸ ਧਰਨੇ ਪ੍ਰਦਰਸ਼ਨ ਦੇ ਨਾਲ ਜੁੜੇ ਕਲਾਕਾਰ ਵੀ ਇਸ ਜਸ਼ਨ ‘ਚ ਮਗਨ ਨਜ਼ਰ ਆਏ । ਗਾਇਕ ਜਸਬੀਰ ਜੱਸੀ (Jasbir jassi) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
image From instagram
ਹੋਰ ਪੜ੍ਹੋ :ਸਰਦੀਆਂ ‘ਚ ਜ਼ਰੂਰਤ ਤੋਂ ਜ਼ਿਆਦਾ ਗਰਮ ਪਾਣੀ ਪੀਣ ਨਾਲ ਹੋ ਸਕਦਾ ਹੈ ਨੁਕਸਾਨ
ਜਿਸ ‘ਚ ਗਾਇਕ ਕਿਸਾਨ ਔਰਤਾਂ ਦੇ ਨਾਲ ਗਿੱਧਾ ਪਾਉਂਦੇ ਹੋਏ ਨਜ਼ਰ ਆਏ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬ ‘ਚ ਵੀ ਕਿਸਾਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ । ਜਗ੍ਹਾ-ਜਗ੍ਹਾ ‘ਤੇ ਕਿਸਾਨਾਂ ਦੇ ਸਵਾਗਤ ਲਈ ਪ੍ਰੋਗਰਾਮ ਰੱਖੇ ਗਏ ਅਤੇ ਜਸ਼ਨ ਮਨਾਏ ਗਏ ।
image From instagram
ਹਰਿਆਣਾ ਦੇ ਵੱਖ-ਵੱਖ ਖੇਤਰਾਂ ‘ਚ ਦਿੱਲੀ ਤੋਂ ਆਉਣ ਵਾਲੇ ਕਿਸਾਨਾਂ ਦੇ ਲਈ ਦੇਸੀ ਘਿਉ ਦੇ ਨਾਲ ਬਣੇ ਲੰਗਰ ਲਗਾਏ ਸਨ । ਇਸ ਦੇ ਨਾਲ ਹੀ ਦਿੱਲੀ ਦੀਆਂ ਸਰਹੱਦਾਂ ‘ਤੇ ਡਾਕਟਰ ਸਵੈਮਾਨ ਸਿੰਘ ਹਾਲੇ ਵੀ ਜੁਟੇ ਹੋਏ ਹਨ । ਜੋ ਸਾਫ ਸਫਾਈ ਦਾ ਕੰਮ ਕਰਵਾ ਰਹੇ ਹਨ । ਇਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਫਾਈ ਕਰਨਗੇ ਜਦੋਂ ਤੱਕ ਰੋਡ ਪੂਰੀ ਤਰ੍ਹਾਂ ਸਾਫ ਨਹੀਂ ਹੋ ਜਾਂਦਾ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
