ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ Fazilpuria ਦਾ ਵੱਡਾ ਫੈਸਲਾ, ਸਿੱਧੂ ਨੂੰ ਜਦੋਂ ਤੱਕ ਨਹੀਂ ਮਿਲਦਾ ਇਨਸਾਫ, ਉਦੋਂ ਤੱਕ ਰਿਲੀਜ ਨਹੀਂ ਕਰਨਗੇ ਕੋਈ ਵੀ ਗੀਤ

written by Shaminder | June 01, 2022

ਸਿੱਧੂ ਮੂਸੇਵਾਲਾ  (Sidhu Moosewala ) ਦੀ ਬੀਤੇ ਐਤਵਾਰ ਨੂੰ ਕੁਝ ਹਥਿਆਰਬੰਦ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਕਤਲ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਲੋਕਾਂ ‘ਚ ਰੋਸ ਦੀ ਲਹਿਰ ਹੈ । ਉੱਥੇ ਹੀ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਦੁਖੀ ਹਨ । ਛੋਟੀ ਜਿਹੀ ਉਮਰ ‘ਚ ਗਾਇਕ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ।

Sidhu Moosewala Mother ,,.-min image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਸਵਰਾ ਭਾਸਕਰ ਨੇ ਜਤਾਇਆ ਦੁੱਖ, ਲੋਕਾਂ ਨੇ ਅਦਕਾਰਾ ਨੂੰ ਕੀਤਾ ਟ੍ਰੋਲ

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਸ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਲਈ ਦੁਨੀਆ ਭਰ ‘ਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ । ਬੀਤੇ ਦਿਨ ਕੈਨੇਡਾ ਦੇ ਸਰੀ ‘ਚ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਿੱਧੂ ਦੇ ਲਈ ਇਨਸਾਫ ਦੀ ਮੰਗ ਕੀਤੀ ਸੀ । ਜਿਸ ਤੋਂ ਬਾਅਦ ਹਰਿਆਨਾ ਦੇ ਗਾਇਕ ਫਾਜਿਲਪੁਰੀਆ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ ।

Fazilpuria-min image From instagram

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ‘ਚ ਵਿਸਰਜਿਤ, ਪਿਤਾ ਅਸਥੀਆਂ ਨੂੰ ਸੀਨੇ ਨਾਲ ਲਾ ਕੇ ਰੋਂਦੇ ਕੁਰਲਾਉਂਦੇ ਆਏ ਨਜਰ

ਜਿਸ ‘ਚ ਗਾਇਕ ਨੇ ਦੱਸਿਆ ਹੈ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਕੋਈ ਵੀ ਗੀਤ ਲਾਂਚ ਨਹੀਂ ਕਰਨਗੇ । ਫਾਜਿਲਪੁਰੀਆ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਸਿੱਧੂ ਮੂਸੇਵਾਲਾ ਨੂੰ ਇਨਸਾਫ ਲਈ ਹਰ ਕੋਈ ਆਵਾਜ ਬੁਲੰਦ ਕਰ ਰਿਹਾ ਹੈ ।

sidhu Moosewala ,,,-min image From instagram

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਗਏ ਹਨ । ਉਨ੍ਹਾਂ ਦਾ ਅਖੀਰਲਾ ਗੀਤ ਜੋ ਕਿ ਸੰਨੀ ਮਾਲਟਨ ਦੇ ਨਾਲ ਉਨ੍ਹਾਂ ਨੇ ਕੱਢਿਆ ਸੀ । ਉਹ ਉਨ੍ਹਾਂ ਦੀ ਮੌਤ ਦੇ ਨਾਲ ਬਹੁਤ ਜਿਆਦਾ ਮੇਲ ਖਾਂਦਾ ਹੈ । ਜਿਸ ਦੇ ਬੋਲ ਹਨ ‘ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ, ਇਹਦਾ ਉਠੱੂਗਾ ਜਵਾਨੀ ‘ਚ ਜਨਾਜਾ ਮਿੱਠੀਏ’ । ਸ਼ਾਇਦ ਇਹ ਬੋਲ ਪ੍ਰਮਾਤਮਾ ਹੀ ਉਨ੍ਹਾਂ ਦੇ ਮੂੰਹੋਂ ਕੱਢਵਾ ਰਿਹਾ ਸੀ ।

 

View this post on Instagram

 

A post shared by FAZILPURIA (@fazilpuria)

You may also like