ਦੋਸਤੀ ਤੇ ਪਿਆਰ ਦੇ ਰੰਗਾਂ ਨਾਲ ਭਰਿਆ ‘Jatt Brothers’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿਗ ‘ਚ, ਜੱਸ ਮਾਣਕ ਤੇ ਗੁਰੀ ਦੀ ਯਾਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | February 02, 2022

ਪਰਾਡ ਫੇਮ ਸਿੰਗਰ ਜੱਸ ਮਾਣਕ Jass Manak ਜੋ ਕਿ ਅਦਾਕਾਰੀ ਦੇ ਖੇਤਰ ਚ ਕਦਮ ਰੱਖਣ ਜਾ ਰਹੇ ਨੇ। ਜੀ ਹਾਂ ਉਹ ਉਹ ‘ਜੱਟ ਬ੍ਰਦਰਸ’ (Jatt Brothers) ਟਾਈਟਲ ਹੇਠ ਬਣੀ ਫ਼ਿਲਮ ‘ਚ ਆਪਣੇ ਖ਼ਾਸ ਦੋਸਤ ਤੇ ਸਿੰਗਰ ਗੁਰੀ Guri ਦੇ ਨਾਲ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਫ਼ਿਲਮ ਦੇ ਪੋਸਟਰ ਤੋਂ ਬਾਅਦ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ।

ਹੋਰ  ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਪਰਮ ਨੇ ਆਪਣੀ ਮੰਗੇਤਰ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਨਾਮੀ ਗਾਇਕ ਪਹੁੰਚੇ ਵਿਆਹ ‘ਚ

jatt brothers trailer

ਫ਼ਿਲਮ ਦਾ ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ ਜਿਸ ਚ ਕਾਮੇਡੀ, ਦੋਸਤੀ ਤੇ ਪਿਆਰ-ਤਕਰਾਰ ਵਰਗੇ ਰੰਗ ਦੇਖਣ ਨੂੰ ਮਿਲ ਰਹੇ ਨੇ। ਟ੍ਰੇਲਰ ‘ਚ ਜੱਸ ਮਾਣਕ ਯਾਨੀਕਿ ਪੰਮਾ, ਗੁਰੀ ਯਾਨੀਕਿ ਜੱਗੀ ਅਤੇ ਨਿਕੀਤਾ ਢਿੱਲੋਂ ਯਾਨੀਕਿ ਜੋਤ ਦੇ ਆਲੇ-ਦੁਆਲੇ ਘੁੰਮਦੀ ਹੈ। ਤਿੰਨੋਂ ਪੱਕੇ ਦੋਸਤ ਨੇ ਤੇ ਆਪਣੇ ਜਿਗਰੀ ਯਾਰ ਪੰਮੇ ਲਈ ਕੁੜੀ ਲੱਭਦੇ ਫਿਰਦੇ ਨੇ । ਪਰ ਸਟੋਰ ‘ਚ ਦਿਲਚਸਪ ਮੋੜ ਆ ਜਾਂਦਾ ਹੈ ਜਦੋਂ ਇਹ ਦੋਸਤੀ ਪਿਆਰ ਦੇ ਟ੍ਰੇਗਲ ਚ ਬਦਲ ਜਾਂਦੀ ਹੈ। ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਟ੍ਰੇਲਰ ਯੂਟਿਊਬ ਉੱਤੇ ਟਰੈਂਡਿੰਗ 'ਚ ਚੱਲ ਰਿਹਾ ਹੈ।

inside image of jass manak new movie jatt brothers

ਹੋਰ  ਪੜ੍ਹੋ : ਹਾਰਡੀ ਸੰਧੂ ਨੇ ਆਪਣੀ ਮਾਂ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਇਹ ਖ਼ੂਬਸੂਰਤ ਤਸਵੀਰਾਂ, ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਦਿੱਤੀਆਂ ਵਧਾਈਆਂ

ਜੱਟ ਬ੍ਰਦਰਜ਼ ਜੋ ਕਿ 25 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਮਾਨਵ ਸ਼ਾਹ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਗੁਰੀ GURI , ਜੱਸ ਮਾਣਕ ਅਤੇ ਨਿਕੀਤ ਢਿੱਲੋਂ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਨੀਤਾ ਦੇਵਗਨ, ਹਾਰਬੀ ਸੰਘਾ, ਪ੍ਰਿਯੰਕਾ ਖਹਿਰਾ ਤੇ ਕਈ ਹੋਰ ਨਾਮੀ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਗੁਰੀ ਤੇ ਜੱਸ ਮਾਣਕ ਕਾਫੀ ਉਤਸੁਕ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਗੀਤਾਂ ਉੱਤੇ ਨੱਚਾਉਣ ਵਾਲੇ ਜੱਸ ਮਾਣਕ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਚ ਕਿੰਨੇ ਕਾਮਯਾਬ ਹੁੰਦੇ ਹਨ।

You may also like