ਅਸੀਸ ਕੌਰ ਨੇ ਅਵਾਰਡ ਸਮਾਰੋਹ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

written by Shaminder | September 14, 2022 04:55pm

ਗਾਇਕਾ ਅਸੀਸ ਕੌਰ (Asees Kaur) ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੂੰ ਬੀਤੇ ਦਿਨੀਂ ਸ਼ੇਰਸ਼ਾਹ ਫ਼ਿਲਮ ਦੇ ਲਈ ਪਲੇਅ ਬੈਕ ਸਿੰਗਰ ਦਾ ਅਵਾਰਡ ਮਿਲਿਆ ਹੈ । ਇਸ ਅਵਾਰਡ ਸਮਾਰੋਹ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਉਨ੍ਹਾਂ ਚੋਂ ਹੀ ਇੱਕ ਵੀਡੀਓ ਨੂੰ ਜਸਮੀਤ ਸਿੰਘ ਚੌਹਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

asees kaur iiffa best female singer

ਹੋਰ ਪੜ੍ਹੋ : ਬਾਬਾ ਬੁੱਢਾ ਜੀ ਦਾ ਅੱਜ ਹੈ ਜੋਤੀ ਜੋਤ ਦਿਵਸ, ਦਰਸ਼ਨ ਔਲਖ ਨੇ ਵੀ ਬਾਬਾ ਜੀ ਨੂੰ ਕੀਤਾ ਯਾਦ

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਹੋਈ ਨਜ਼ਰ ਆ ਰਹੀ ਹੈ । ਅਵਾਰਡ ਜਿੱਤਣ ਤੋਂ ਬਾਅਦ ਗਾਇਕਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ । ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ।

IIFA Awards 2022: 'We should keep KK, Sidhu Moose Wala's legacy alive', says Asees Kaur Image Source: Twitter

ਹੋਰ ਪੜ੍ਹੋ : ਭਾਰਤੀ ਸਿੰਘ ਪਹਿਲੀ ਵਾਰ ਪੁੱਤਰ ਗੋਲੇ ਨੂੰ ਲੈ ਕੇ ਆਪਣੀ ਨਾਨੀ ਦੇ ਘਰ ਪਹੁੰਚੀ, ਵੇਖੋ ਵੀਡੀਓ

ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਕੌਮਾਂਤਰੀ ਪੱਧਰ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਜਿੱਥੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ, ਉੱਥੇ ਹੀ ਗਾਇਕ ਦੇ ਮਾਪਿਆਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ ।

Asees kaur, Image Source :Instagram

ਸਿੱਧੂ ਦੇ ਮਾਪੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਅਤੇ ਮੁਲਜ਼ਮਾਂ ਨੂੰ ਸਜਾ ਦਿਵਾਉਣ ਦੇ ਲਈ ਯਤਨਸ਼ੀਲ ਨੇ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਇਹ ਕਾਫੀ ਪਸੰਦ ਆ ਰਿਹਾ ਹੈ । ਅਸੀਸ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like