ਦਿਲਜੀਤ ਦੋਸਾਂਝ,ਸਰਗੁਨ ਮਹਿਤਾ ਦੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਫਰਸਟ ਲੁੱਕ ਆਇਆ ਸਾਹਮਣੇ, ਜਾਣੋ ਕਰ ਰਿਲੀਜ਼ ਹੋਵੇਗੀ ਫਿਲਮ

written by Pushp Raj | June 22, 2022

Babe Bhangra Paunde Ne: ਦਿਲਜੀਤ ਦੋਸਾਂਝ ਵਰਲਡ ਟੂਰ 'Born To Shine' ਮਿਊਜ਼ਿਕ ਟੂਰ ਨਾਲ ਕਾਫੀ ਪਿਆਰ ਪਾ ਰਹੇ ਹਨ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਵੈਨਕੂਵਰ ਵਿੱਚ ਆਪਣਾ ਕੰਸਰਟ ਕੀਤਾ ਅਤੇ ਇਥੇ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਅਤੇ ਸੰਦੀਪ ਅੰਬੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਤੋਂ ਇਲਾਵਾ, ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੀ ਪਹਿਲੀ ਝਲਕ ਵੀ ਪੇਸ਼ ਕੀਤੀ ਜਿਸ ਵਿੱਚ ਉਨ੍ਹਾਂ ਦੇ ਨਾਲ ਸਰਗੁਨ ਮਹਿਤਾ ਵੀ ਸੀ।

ਦਿਜੀਤ ਦੋਸਾਂਝ ਨੇ ਨਾਂ ਸਿਰਫ਼ ਆਪਣੇ ਪ੍ਰਸ਼ੰਸਕਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇ ਕੇ ਖੁਸ਼ ਕੀਤਾ ਬਲਕਿ ਵੈਨਕੂਵਰ ਵਿੱਚ ਆਪਣੇ ਲਾਈਵ ਸ਼ੋਅ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ ' ਦੀ ਪਹਿਲੀ ਝਲਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

'ਬਾਬੇ ਭੰਗੜਾ ਪਾਉਂਦੇ ਨੇ' ਫਿਲਮ ਦੀ ਕਾਸਟ
ਦਿਲਜੀਤ ਦੋਸਾਂਝ ਵੱਲੋਂ ਫਿਲਮ ਦਾ ਐਲਾਨ ਲੌਗ ਬੈਕ ਕੀਤਾ ਗਿਆ ਸੀ ਅਤੇ ਦਿਲਜੀਤ ਦੋਸਾਂਝ ਦੇ ਨਾਲ ਸਰਗੁਨ ਮਹਿਤਾ ਦੀਆਂ ਅਫਵਾਹਾਂ ਨੇ ਵੀ ਲੋਕਾਂ ਦੇ ਮਨਾਂ ਵਿੱਚ ਕੀਤੇ ਨਾ ਕੀਤੇ ਉਤਸ਼ਾਹ ਪੈਦਾ ਕਰ ਦਿੱਤਾ ਸੀ। ਹੁਣ ਜਿਵੇਂ ਹੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ, ਦਰਸ਼ਕ ਪੰਜਾਬੀ ਇੰਡਸਟਰੀ ਵਿੱਚ ਨਵੀਂ ਕੂਲ ਜੋੜੀ ਨੂੰ ਦੇਖਣ ਲਈ ਬਹੁਤ ਉਤਸੁਕ ਹਨ।

'ਬਾਬੇ ਭੰਗੜਾ ਪਾਉਂਦੇ ਨੇ' ਫਿਲਮ ਦੀ ਪਹਿਲੀ ਝਲਕ
ਵੈਨਕੂਵਰ ਵਿੱਚ ਦਿਲਜੀਤ ਦੇ ਬੌਰਨ ਟੂ ਸ਼ਾਈਨ ਟੂਰ ਵਿੱਚ ਰਿਲੀਜ਼ ਕੀਤਾ ਗਿਆ ਪੋਸਟਰ ਇੱਕ ਤਾਜ਼ਾ ਅਤੇ ਆਕਰਸ਼ਕ ਦਿੱਖ ਦਾ ਵਾਅਦਾ ਕਰਦਾ ਹੈ। ਪੋਸਟਰ 'ਚ ਦਿਲਜੀਤ ਦੋਸਾਂਝ ਨੂੰ ਬਜ਼ੁਰਗਾਂ ਦੇ ਗਰੁੱਪ ਨਾਲ ਬੈਠ ਕੇ ਖਾਣਾ ਖਾਂਦੇ ਅਤੇ ਹੱਸਦੇ ਹੋਏ ਦੇਖਿਆ ਜਾ ਸਕਦਾ ਹੈ। ਸਰਗੁਣ ਮਹਿਤਾ ਵੀ ਸਾਰਿਆਂ ਵਿੱਚ ਨਜ਼ਰ ਆ ਸਕਦੀ ਹੈ।

ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦੀ ਸ਼ੂਟਿੰਗ ਪਹਿਲਾਂ ਹੀ ਚੱਲ ਰਹੀ ਹੈ ਕਿਉਂਕਿ ਸਰਗੁਣ ਮਹਿਤਾ ਇਸ ਸਮੇਂ ਯੂ.ਕੇ. 'ਚ ਇਸ 'ਤੇ ਕੰਮ ਕਰ ਰਹੀ ਹੈ।

ਕਦੋਂ ਰਿਲੀਜ਼ ਹੋਵੇਗੀ ਫਿਲਮ
ਪੋਸਟਰ ਵਿੱਚ ਫਿਲਮ ਦੀ ਰਿਲੀਜ਼ ਡੇਟ ਵੀ ਦੱਸੀ ਗਈ ਹੈ ਜੋ 30 ਸਤੰਬਰ, 2022 ਹੈ। ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਫਿਲਮ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ ਜਦੋਂ ਕਿ ਇਸ ਨੂੰ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਤ ਕੀਤਾ ਜਾ ਰਿਹਾ ਹੈ।ਖੈਰ, ਟਾਈਟਲ ਅਤੇ ਪੋਸਟਰ ਨੇ ਪਹਿਲਾਂ ਹੀ ਫਿਲਮ ਪ੍ਰੇਮੀਆਂ ਦੀ ਦਿਲਚਸਪੀ ਵਧਾ ਦਿੱਤੀ ਹੈ ਅਤੇ ਹਰ ਕੋਈ ਇਸ ਬਾਰੇ ਹੋਰ ਸੁਣਨ ਦੀ ਉਡੀਕ ਕਰ ਰਿਹਾ ਹੈ।

ਹੋਰ ਪੜ੍ਹੋ: International Yoga Day 2022: ਯੋਗ ਦਿਵਸ 'ਤੇ ਲੱਦਾਖ ਦੀਆਂ ਬਰਫੀਲੀ ਪਹਾੜੀਆਂ 'ਤੇ ਯੋਗ ਕਰਦੇ ਨਜ਼ਰ ਆਏ ITBP ਜਵਾਨ, ਵੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਜਿਥੇ ਇੱਕ ਪਾਸੇ ਦਿਲਜੀਤ ਆਪਣਾ ਵਰਲਡ ਟੂਰ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਸਰਗੁਨ ਇਸ ਫਿਲਮ ਤੋਂ ਇਲਾਵਾ ਹੋਰ ਵੀ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਹੀ ਹੈ, ਉਹ ਜਲਦ ਹੀ ਗੁਰਨਾਮ ਭੁੱਲਰ ਨਾਲ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ ਵਿੱਚ ਵੀ ਨਜ਼ਰ ਆਏਗੀ।

You may also like