ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ

Written by  Rupinder Kaler   |  November 22nd 2021 03:05 PM  |  Updated: November 22nd 2021 03:05 PM

ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ

ਨੀਰੂ ਬਾਜਵਾ (Neeru Bajwa) ਦੀਆਂ ਅਦਾਵਾਂ ਤੇ ਅਦਾਕਾਰੀ ਹਰ ਇੱਕ ਦਾ ਮਨ ਮੋਹ ਲੈਂਦੀਆਂ ਹਨ । ਨੀਰੂ ਬਾਜਵਾ ਨੇ ਪਹਿਲਾਂ ਬਾਲੀਵੁੱਡ ਫਿਰ ਪਾਲੀਵੁੱਡ ਤੇ ਹੁਣ ਹਾਲੀਵੁੱਡ ਵਿੱਚ ਆਪਣੀ ਹਾਜਰੀ ਦਰਜ ਕਰਵਾਈ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਨੀਰੂ (Neeru Bajwa)  ਨੂੰ ਲੰਮਾਂ ਸੰਘਰਸ਼ ਕਰਨਾ ਪਿਆ ਹੈ, ਇੱਥੋਂ ਤੱਕ ਕਿ ਨੀਰੂ ਨੂੰ ਆਪਣੇ ਘਰਦਿਆਂ ਦੇ ਤਾਅਨੇ ਮਿਹਣੇ ਵੀ ਸਹਿਣੇ ਪਏ ਹਨ ।ਨੀਰੂ ਨੂੰ ਛੋਟੀ ਉਮਰ ਤੋਂ ਹੀ ਫਿਲਮ ਇੰਡਸਟਰੀ ਦੀ ਗਲੈਮਰਸ ਦੁਨੀਆਂ ਆਪਣੇ ਵੱਲ ਖਿੱਚਦੀ ਸੀ ।

neeru Bajwa image From instagram

ਹੋਰ ਪੜ੍ਹੋ :

ਇਸ ਬੰਦੇ ਨੇ ਦਾੜ੍ਹੀ ਨਾਲ 63 ਕਿਲੋ ਦੀ ਔਰਤ ਨੂੰ ਚੁੱਕ ਕੇ ਬਣਾਇਆ ਵਿਸ਼ਵ ਕਿਕਾਰਡ, ਵੀਡੀਓ ਵਾਇਰਲ

inside image of neeru bajwa with sister rubina bajwa image From instagram

ਇਸੇ ਲਈ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੀ ਸੀ । ਇਸ ਸਭ ਦੇ ਚੱਕਰ ਵਿੱਚ ਨੀਰੂ ਬਾਜਵਾ ਆਪਣੀ ਪੜ੍ਹਾਈ ਤੱਕ ਭੁੱਲ ਜਾਂਦੀ ਸੀ । ਇਸ ਕਰਕੇ ਉਸ ਨੂੰ ਸਕੂਲ ਵਿੱਚ ਚੰਗੇ ਗਰੇਡ ਨਹੀਂ ਸਨ ਮਿਲੇ । ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਹਮੇਸ਼ਾ ਆਪਣੇ ਪਿਤਾ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ।

Neeru Bajwa image From instagram

ਨੀਰੂ ਬਾਜਵਾ (Neeru Bajwa)  ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਕਹਿੰਦੇ ਸਨ ਤੂੰ 'ਜ਼ੀਰੋ ਬਨ ਕੇ ਰਹਿ ਜਾਣ ਏ ਜ਼ਿੰਦਗੀ ਚ' । ਇਹਨਾਂ ਮਿਹਣਿਆਂ ਦੇ ਬਾਵਜੂਦ ਨੀਰੂ ਨੇ ਆਪਣਾ ਟੀਚਾ ਨਹੀਂ ਛੱਡਿਆ ਤੇ ਉਹ ਅੱਜ ਪੰਜਾਬੀ ਇੰਡਸਟਰੀ ਦੀ ਟੌਪ ਦੀ ਹੀਰੋਇਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰੂ (Neeru Bajwa)  ਨੇ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਆਪਣੀ ਪੜ੍ਹਾਈ ਅੱਧ ਵਿੱਚ ਹੀ ਛੱਡ ਦਿੱਤੀ ਸੀ । ਨੀਰੂ ਬਾਜਵਾ ਨੇ ਸਿਰਫ 10ਵੀਂ ਤੱਕ ਪੜ੍ਹਾਈ ਕੀਤੀ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network