ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ

written by Lajwinder kaur | May 29, 2022

Sidhu Moosewala No More: 29 ਮਈ ਦਾ ਢੱਲਦਾ ਸੂਰਜ ਜਾਂਦੇ-ਜਾਂਦੇ ਪੰਜਾਬੀ ਮਿਊਜ਼ਿਕ ਦਾ ਇੱਕ ਨਾਮੀ ਸਿਤਾਰਾ ਵੀ ਆਪਣੇ ਨਾਲ ਲੈ ਗਿਆ। ਜੀ ਹਾਂ ਮੰਦਭਾਗੀ ਖਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ, ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਖਬਰ ਤੋਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮਿਊਜ਼ਿਕ ਜਗਤ ‘ਚ ਸੋਗ ਦੀ ਲਹਿਰ ਪਸਰ ਗਈ ਹੈ। ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਦੁੱਖ ਜਤਾਇਆ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਦਾ ਛਲਕਿਆ ਦਰਦ, ਕਿਹਾ 'ਮੇਰੇ ਪੁੱਤ ਨੂੰ ਭਗਵੰਤ ਮਾਨ ਨੇ ਮਰਵਾਇਆ'

singer sidhu moosewala death last song levels Image Source: Twitter

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ- ‘ਵਾਹਿਗੁਰੂ ਜੀ #sidhumoosewala’। ਬਿੰਨੂ ਢਿੱਲੋਂ ਨੇ ਵੀ ਲਿਖਿਆ ਹੈ- ਬਹੁਤ ਹੀ ਦੁੱਖਦਾਇਕ.. RIP’। ਗਾਇਕ ਤਰਸੇਮ ਜੱਸੜ ਨੇ ਸਿੱਧੂ ਮੂਸੇਵਾਲਾ ਦੀ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦੁੱਖ ਜਤਾਇਆ ਹੈ।

Sidhu moosewala Image Source: Twitter

ਸ਼ਹਿਨਾਜ਼ ਗਿੱਲ ਨੇ ਵੀ ਟਵਿੱਟਰ ਉੱਤੇ ਟਵੀਟ ਪਾ ਕੇ ਲਿਖਿਆ ਹੈ- ਕਿਸੇ ਦਾ ਜਵਾਨ ਧੀ ਜਾਂ ਪੁੱਤ ਇਸ ਦੁਨੀਆ ਤੋਂ ਚਲਾ ਜਾਵੇ, ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਦੁਨੀਆ ‘ਤੇ, Waheguruji mehar kareyo🙏🏻 #sidhumoosewala’

Sidhu Moose Wala Death News Live Updates: Punjab mourns sudden demise of Punjabi singer Image Source: Twitter

ਕਪਿਲ ਸ਼ਰਮਾ ਨੇ ਵੀ ਟਵਿੱਟਰ ਉੱਤੇ ਟਵੀਟ ਕਰਦੇ ਹੋਏ ਲਿਖਿਆ ਹੈ- ‘Satnam shri waheguru 🙏ਬਹੁਤ ਹੀ ਹੈਰਾਨ ਅਤੇ ਦੁੱਖ ਭਰੀ ਖਬਰ, ਬਹੁਤ ਵਧੀਆ ਸਿੰਗਰ ਤੇ ਬਹੁਤ ਵਧੀਆ ਇਨਸਾਨ, may god give the strengths to his family 🙏  #sidhumoosewala’

ਇਸ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ, ਕੌਰ ਬੀ, ਜਸਬੀਰ ਜੱਸੀ, ਰਣਜੀਤ ਬਾਵਾ, ਗੈਰੀ ਸੰਧੂ, ਹਿਮਾਂਸ਼ੀ ਖੁਰਾਣਾ, ਰੇਸ਼ਮ ਸਿੰਘ ਅਨਮੋਲ, ਮੈਂਡੀ ਤੱਖਰ, ਮਿਸ ਪੂਜਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ।

ਹੋਰ ਪੜ੍ਹੋ : ਨਹੀਂ ਰਹੇ ਸਿੱਧੂ ਮੂਸੇਵਾਲਾ, ਇੰਸਟਾਗ੍ਰਾਮ ਅਕਾਉਂਟ ‘ਤੇ ਸਿੱਧੂ ਮੂਸੇਵਾਲਾ ਛੱਡ ਗਏ ਆਪਣਾ ਅਖੀਰਲਾ ਗੀਤ ‘LEVELS’

 

 

View this post on Instagram

 

A post shared by Tarsem Jassar (@tarsemjassar)

 

You may also like