ਹੁਣ ਗਗਨ ਕੋਕਰੀ ਨੇ ਕਿਸ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ ‘ਜੇ ਉਸ ਦੇ ਜਿਉਂਦੇ ਜੀ ਬੁਰਾ ਨਹੀਂ ਕਿਹਾ ਤਾਂ ਪੂਰਾ ਹੱਕ ਆ ਕਿ ਉਸਦੇ ਗੀਤ ਗਾਓ’

written by Shaminder | June 17, 2022

ਗਗਨ ਕੋਕਰੀ (Gagan Kokri)  ਅਜਿਹਾ ਗਾਇਕ ਹੈ ਜਿਸ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਰ ਗਗਨ ਕੋਕਰੀ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ । ਜਿਸ ਨੂੰ ਲੈ ਕੇ ਉਹ ਚਰਚਾ ‘ਚ ਹਨ ।

gagan kokri image From instagram

ਹੋਰ ਪੜ੍ਹੋ : ਗਗਨ ਕੋਕਰੀ ਨੇ ਬਰਥਡੇ ‘ਤੇ ਅਸੀਸਾਂ ਅਤੇ ਪਿਆਰ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਦਰਅਸਲ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ‘ਵਾਹ ਓਏ ਸ਼ੇਰਾ, ਹਰ ਟਾਈਮ ਬੁਰਾ ਭਲਾ ਕਹੀ ਗਇਓਂ, ਅੱਜ ਸਟੇਜ ‘ਤੇ ਗਾਣੇ ਆਉਣ ਲੱਗ ਪਏ ਤੈਨੂੰ, ਤੇਰੇ ਉਸਤਾਦ ਲਈ ਲਾਈਨਾਂ ਗਾਈਆਂ ਸੀ ਓਹਨੇ, ਉਹ ਵੀ ਗਾ ਲੈਣੀਆਂ ਸਨ । ਵਿਊਜ ਅਤੇ ਸਾਡੇ ਯੂਥ ਦੀਆਂ ਚੀਕਾਂ ਮਰਵਾਉਣ ਦੇ ਲਈ ਬਹੁਤ ਵਧੀਆ ਸ਼ਾਬਾਸ਼, ਸ਼ਰਮ ਕਰੋ ਅਤੇ ਆਪ ਦੇ ਅੰਦਰ ਝਾਤੀ ਮਾਰੋ।

gagan kokri image From instagram

ਹੋਰ ਪੜ੍ਹੋ : ਗਾਇਕ ਗਗਨ ਕੋਕਰੀ ਦੇ ਆਉਣ ਵਾਲੇ ਨਵੇਂ ਗੀਤ ‘BLESSINGS OF BROTHER’ ਦਾ ਟੀਜ਼ਰ ਹੋਇਆ ਰਿਲੀਜ਼

ਕੀ ਕੀ ਕਿਹਾ ਅੱਜ ਤੱਕ ਅਤੇ ਉਹਦੇ ਗੀਤ ਆਉਣ ਤੋਂ ਬਾਅਦ ਕੀ ਵਰਡ ਬੋਲੇ ਹੋਣੇ ਸੱਚੇ ਦਿਲੋਂ ਸੋਚ। ਇਸ ਤੋਂ ਇਲਾਵਾ ਗਗਨ ਕੋੋਕਰੀ ਨੇ ਅੱਗੇ ਲਿਖਿਆ ਕਿ ‘ਉਹ ਇਸ ਧਰਤੀ ‘ਤੇ ਮੌਜੂਦ ਹਰ ਗਾਇਕ ਦੀ ਇੱਜਤ ਕਰਦੇ ਹਨ। ਕਿਉੇਂਕਿ ਹਰ ਗਾਇਕ ਮੇਰੇ ਤੋਂ ਵਧੀਆ ਹੀ ਗਾਉਂਦੇ । ਜੇ ਉਸ ਦੇ ਜਿਉਂਦੇ ਜੀਅ ਬੁਰਾ ਨਹੀਂ ਕਿਹਾ ਤਾਂ ਪੂਰਾ ਹੱਕ ਆ ਕਿ ਉਸ ਦੇ ਗੀਤ ਗਾਓ।

gagan kokri

ਇਸ ਤੋਂ ਇਲਾਵਾ ਗਗਨ ਕੋਕਰੀ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ ।ਗਗਨ ਕੋਕਰੀ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਗਗਨ ਕੋਕਰੀ ਨੇ ਇਹ ਖਰੀਆਂ ਗੱਲਾਂ ਕਿਸ ਨੂੰ ਸੁਣਾਈਆਂ ਹਨ ਇਹ ਤਾਂ ਓਹੀ ਦੱਸ ਸਕਦੇ ਹਨ । ਪਰ ਸੋਸ਼ਲ ਮੀਡੀਆ ‘ਤੇ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਿਸੇ ਵਿਰੋਧੀ ਗਾਇਕ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ।

 

View this post on Instagram

 

A post shared by Gagan Kokri (@gagankokri)

You may also like