ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  December 12th 2021 10:15 AM  |  Updated: December 12th 2021 09:34 AM

ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਗਾਇਕ ਗਗਨ ਕੋਕਰੀ Gagan Kokri  ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਆਪਣੀ ਬਲੈਸਿੰਗਸ ਸੀਰੀਜ਼ ‘ਚੋਂ ਇੱਕ ਹੋਰ ਗੀਤ ਬਲੈਸਿੰਗਸ ਆਫ ਬਰਦਰਸ ( ‘BLESSINGS OF BROTHER) ਲੈ ਕੇ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਏ ਨੇ। ਦੋ ਭਰਾਵਾਂ ਦੇ ਪਿਆਰੇ ਜਿਹੇ ਰਿਸ਼ਤੇ ਨੂੰ ਗਾਇਕ ਗਗਨ ਕੋਕਰੀ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਆਪਣੇ ਨਵੇਂ ਗੀਤ ਬਲੈਸਿੰਗਸ ਆਫ ਬਰਦਰਸ ਚ ਬਿਆਨ ਕੀਤਾ ਹੈ।

ਹੋਰ ਪੜ੍ਹੋ : ਫ਼ਿਲਮ ‘ਗਲਵੱਕੜੀ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਬਿਲਕੁਲ ਵੱਖਰੇ ਸੁਭਾਅ ਰੱਖਣ ਵਾਲੇ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਕਿਵੇਂ ਨਿਭਾਉਣਗੇ ਪਿਆਰ!

inside image of gagan kokri new song blessing of brother song

ਇਸ ਗੀਤ ਦੇ ਬੋਲ Joban Cheema ਨੇ ਲਿਖੇ ਨੇ ਤੇ ਮਿਊਜ਼ਿਕ Laddi Gill ਨੇ ਦਿੱਤਾ ਹੈ। ਉਸ ਗੀਤ ਚ ਬਿਆਨ ਕੀਤਾ ਗਿਆ ਹੈ ਕਿਵੇਂ ਵੱਡਾ ਭਰਾ ਆਪਣੇ ਛੋਟਾ ਭਰਾ ਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾਉਣ ਲਈ ਹਮੇਸ਼ਾ ਅੱਗੇ ਚਟਾਨ ਵਾਂਗ ਅੱਗੇ ਖੜ੍ਹਦਾ ਹੈ। ਵੀਡੀਓ ਚ ਦੇਖ ਸਕਦੇ ਹੋ ਵੱਡਾ ਭਰਾ ਆਪਣੇ ਛੋਟੇ ਭਰਾ ਦੀ ਗਲਤੀ ਆਪਣੇ ਸਿਰ ਉੱਤੇ ਲੈ ਕੇ ਸਲਾਖਾਂ ਪਿੱਛੇ ਚਲਾ ਜਾਂਦਾ ਹੈ । ਪਰ ਛੋਟਾ ਭਰਾ ਵੀ ਦਿਨ ਰਾਤ ਮਿਹਨਤ ਕਰਕੇ ਆਪਣੇ ਵੱਡੇ ਭਰਾ ਦੇ ਸੁਫਨੇ ਪੂਰਾ ਕਰਦਾ ਹੈ। ਦਿਲ ਨੂੰ ਛੂਹ ਜਾਣਾ ਵਾਲਾ ਵੀਡੀਓ ਸਾਗਾ ਹਿੱਟਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Gagan Kokri shared poster of blessing of brother

ਹੋਰ ਪੜ੍ਹੋ : ਈਸ਼ਾ ਦਿਓਲ ਨੇ ਪਾਪਾ ਧਰਮਿੰਦਰ ਦੇ ਨਾਲ ਆਪਣੇ ਬਚਪਨ ਦਾ ਅਣਦੇਖਿਆ ਵੀਡੀਓ ਕੀਤਾ ਸਾਂਝਾ, ਪਿਉ-ਧੀ ਦਾ ਇਹ ਕਿਊਟ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਬਲੈਸਿੰਗਸ ਆਫ਼ ਸਿਸਟਰ’ , ‘ਸ਼ੈਡ ਆਫ ਬਲੈਕ’,  ‘ਖ਼ਾਸ ਬੰਦੇ’, ‘ਆਹੋ ਨੀ ਆਹੋ’, ‘ਬੇਰੁੱਖੀਆਂ’, ‘ਰਫ ਲੁੱਕ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਹਨ। ਦੱਸ ਦਈਏ ਗਗਨ ਕੋਕਰੀ ਅਖੀਰਲੀ ਵਾਰ ਯਾਰਾ ਵੇ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network