ਗਲਵੱਕੜੀ ਫ਼ਿਲਮ ਦੇ ਪਹਿਲੇ ਗੀਤ ‘Arabic Akh’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

written by Lajwinder kaur | December 16, 2021

ਤਰਸੇਮ ਜੱਸੜ Tarsem Jassar ਦੀ ਮੋਸਟ ਅਵੇਟਡ ਫ਼ਿਲਮ ਗਲਵੱਕੜੀ Galwakdi ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਜੀ ਹਾਂ ਇਸ ਫ਼ਿਲਮ ਦੀ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਕਰਤਾਰ ਚੀਮਾ ਨੇ ਆਪਣੇ ਬਰਥਡੇਅ ‘ਤੇ ਆਪਣੀ ਨਵੀਂ ਫ਼ਿਲਮ ‘PROFESSOR’ ਦਾ ਕੀਤਾ ਐਲਾਨ, ਸਾਂਝਾ ਕੀਤਾ ਫਰਸਟ ਲੁੱਕ ਪੋਸਟਰ

singer tarsem jassar

‘Arabic Akh’ ਟਾਈਲਟ ਹੇਠ ਰਿਲੀਜ਼ ਹੋਏ ਗੀਤ ਨੂੰ ਖੁਦ ਤਰਸੇਮ ਜੱਸੜ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਬੀਟ ਸੌਂਗ ਹੈ ਜੋ ਕਿ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਰਿਹਾ ਹੈ। ਦੱਸ ਦਈਏ ਇਸ ਗੀਤ ਦੇ ਬੋਲ ਵੀ ਤਰਸੇਮ ਜੱਸੜ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਨੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਚਾਰ ਚੰਨ ਲਗਾਏ ਨੇ। ਇਸ ਗੀਤ ਨੂੰ ਤਰਸੇਮ ਜੱਸੜ ਅਤੇ ਅਦਾਕਾਰਾ ਵਾਮਿਕਾ ਗੱਬੀ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ Vehli Janta Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of tarsem jassar and wamiqa gabbi

ਗੀਤ ‘ਚ ਗਾਇਕ ਮੁਟਿਆਰ ਦੀ ਅੱਖ ਤੇ ਹੁਸਨ ਦੀ ਤਾਰੀਫ ਕਰ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਵਾਮਿਕਾ ਗੱਬੀ ਭੰਗੜੇ ਪਾ ਰਹੀ ਹੈ। ਇਹ ਫ਼ਿਲਮ ਵੱਖਰੇ ਸੁਭਾਅ ਵਾਲਿਆਂ ਦੀ ਲਵ ਸਟੋਰੀ ਨੂੰ ਬਿਆਨ ਕਰੇਗੀ। ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਨਜ਼ਰ ਆਉਣਗੇ। ਐਕਟਰ ਤਰਸੇਮ ਜੱਸੜ ਜੋ ਕਿ ਫ਼ਿਲਮ ‘ਚ ਜਗਤੇਸ਼ਵਰ ਨਾਂਅ ਦਾ ਕਿਰਦਾਰ ‘ਚ ਨਜ਼ਰ ਆਉਣਗੇ । ਵਾਮਿਕਾ ਗੱਬੀ ਜੋ ਕਿ ਅੰਬਰ ਨਾਂਅ ਦੀ ਚੁਲਬੁਲੇ ਸੁਭਾਅ ਵਾਲੀ ਮੁਟਿਆਰ ਦੇ ਕਿਰਦਾਰ ‘ਚ ਨਜ਼ਰ ਆਵੇਗੀ।

ਹੋਰ ਪੜ੍ਹੋ : Miss Universe 2021: ਜਾਣੋ ਹਰਨਾਜ਼ ਸੰਧੂ ਦੇ ਸਿਰ ‘ਤੇ ਸੱਜੇ ਤਾਜ ‘ਚ ਜੜੇ ਹੋਏ ਨੇ ਕਿੰਨੇ ਹੀਰੇ ਅਤੇ ਨਾਲ ਹੀ ਕਿਹੜੀਆਂ ਮਿਲਣਗੀਆਂ ਸੁਵਿਧਾਵਾਂ

ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਵਾਲੀ ਇਹ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

You may also like