ਗੈਰੀ ਸੰਧੂ ਦੇ ਨਵੇਂ ਗੀਤ Too Much ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | December 22, 2021

ਪੰਜਾਬੀ ਗਾਇਕ ਗੈਰੀ ਸੰਧੂ Garry Sandhu ਜੋ ਕਿ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਜੀ ਹਾਂ ਉਹ ਆਪਣੀ ਮਿਊਜ਼ਿਕ ਐਲਬਮ ਅੱਧੀ ਟੇਪ ਚੋਂ ਇੱਕ-ਇੱਕ ਕਰਕੇ ਗੀਤਾਂ ਦੇ ਵੀਡੀਓ ਰਿਲੀਜ਼ ਕਰ ਰਹੇ ਨੇ। ਜਿਸ ਕਰਕੇ ਇੱਕ ਹੋਰ ਨਵੇਂ ਗੀਤ ਟੂ ਮੱਚ (Too Much) ਦਾ ਵੀਡੀਓ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਕੀ ਸ਼ਹਿਨਾਜ਼ ਗਿੱਲ ਨਜ਼ਰ ਆਵੇਗੀ ਹਾਲੀਵੁੱਡ ਸੀਰੀਜ਼ Lucifer 'ਚ, ਪੋਸਟਰ ਸਾਂਝਾ ਕਰਦੇ ਹੋਏ ਕਿਹਾ- 'ਅਸਲੀ ਬਿੱਗ ਬੌਸ ਤਾਂ ਇਹ ਹੈ'

garry sandhu new song too much

Too Much ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ। ਇਸ ਗੀਤ ‘ਚ ਉਹ ਮੁਟਿਆਰ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ। ਮੁਟਿਆਰ ਦੀ ਜਵਾਨੀ ਤੇ ਬਦਾਮੀ ਰੰਗ ਦੀਆਂ ਤਾਰੀਫਾਂ ਕਰ ਰਹੇ ਹਨ। ਗਾਣੇ ‘ਚ ਕਬੱਡੀ ਵਾਲੀ ਕਮੈਂਟਰੀ ਵੀ ਸੁਣਨ ਨੂੰ ਮਿਲ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਗੀਤ ਦੇ ਬੋਲ ਵੀ ਖੁਦ ਗੈਰੀ ਸੰਧੂ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਜੋਸ਼ ਸਿੱਧੂ ਨੇ ਦਿੱਤਾ ਹੈ । ਇਸ ਗੀਤ ‘ਚ ਗੈਰੀ ਸੰਧੂ ਦੇ ਨਾਲ ਫੀਮੇਲ ਵੋਕਲ Nehanda music ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਜਿਸ ਕਰਕੇ ਇਹ ਗਾਣਾ ਯੂਟਿਊਬ ਉੱਤੇ ਟਰੈਂਡਿਗ ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

singer garry sandhu

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕ ਹੋਣ ਦੇ ਨਾਲ ਉਹ ਵਧੀਆ ਗੀਤਕਾਰ ਵੀ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ ਜਿਵੇਂ ਜੀ ਖ਼ਾਨ, ਜੈਸਮੀਨ ਸੈਡਲਸ, ਸਰਤਾਜ ਵਿਰਕ, ਖ਼ਾਨ ਸਾਬ ਆਦਿ ਕਈ ਗਾਇਕਾਂ ਦੇ ਨਾਂਅ ਸ਼ਾਮਿਲ ਨੇ । ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਉਹ ਇਸ ਸਾਲ ਮੁੜ ਤੋਂ ਰਿਲੀਜ਼ ਹੋਈ ਫ਼ਿਲਮ ‘ਚੱਲ ਮੇਰਾ ਪੁੱਤ 2’ ‘ਚ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੇ ਨਾਲ ਨਜ਼ਰ ਆਏ ਸੀ। ਗੈਰੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਮਜ਼ੇਦਾਰ ਵੀਡੀਓਜ਼ ਕਰਕੇ ਖੂਬ ਸੁਰਖੀਆਂ ਚ ਬਣੇ ਰਹਿੰਦੇ ਨੇ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

Latest Punjabi Song-

You may also like