ਗੈਰੀ ਸੰਧੂ ਨੂੰ ਪਸੰਦ ਆਈਆਂ ਵਿਦੇਸ਼ਣਾਂ, ਵੀਡੀਓ ਕੀਤੀ ਸ਼ੇਅਰ 

written by Rupinder Kaler | October 30, 2018 09:57am

ਪੰਜਾਬੀ ਗਾਇਕ ਸੰਗੀਤ ਜਗਤ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ , ਇਸੇ ਲਈ ਵਿਦੇਸ਼ੀ ਮੁਲਕਾਂ ਵਿੱਚ ਉਹ ਲੋਕ ਵੀ ਪੰਜਾਬੀ ਗਾਣਿਆਂ 'ਤੇ ਭੰਗੜਾ ਪਾਉਂਦੇ ਹੋਏ ਦਿਖਾਈ ਦਿੰਦੇ ਹਨ।  ਜਿਨ੍ਹਾਂ ਨੂੰ ਨਾ ਤਾਂ ਇਹਨਾਂ ਗਾਣਿਆ ਦੀ ਕੋਈ ਸਮਝ ਹੈ ਤੇ ਨਾਂ ਹੀ ਪੰਜਾਬੀ ਭਾਸ਼ਾ ਦਾ ਕੋਈ ਗਿਆਨ  । ਇਸ ਸਭ ਦੇ ਬਾਵਜ਼ੂਦ ਇਹ ਲੋਕ ਪੰਜਾਬੀ ਗਾਣਿਆਂ ਨੂੰ ਮਾਣਦੇ ਹਨ ।

ਹੋਰ ਵੇਖੋ :ਆਖਿਰ ਦਿਲਜੀਤ ਦੋਸਾਂਝ ਚੜਿਆ ਘੋੜੀ, ਦੇਖੋ ਵੀਡਿਓ

garry sandhu garry sandhu

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਕੁਝ ਵਿਦੇਸ਼ੀ ਬੱਚੀਆਂ ਪੰਜਾਬੀ ਟੱਪੇ ਗਾਉਂਦੀਆਂ ਦਿਖਾਈ ਦੇ ਰਹੀਆਂ ਹਨ ।ਇਹ ਕੁੜੀਆਂ ਪੰਜਾਬੀ ਦੇ ਮਸ਼ਹੂਰ ਟੱਪੇ ਗਾ ਰਹੀਆਂ ਹਨ । ਗੈਰੀ ਸੰਧੂ ਵੱਲੋਂ ਜਾਰੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ 'ਤੇ ਲੋਕਾਂ ਦੇ ਕਮੈਂਟ ਵੀ ਬਹੁਤ ਆ ਰਹੇ ਹਨ । ਗੈਰੀ ਸੰਧੂ ਨੇ ਖੁਦ ਇਹਨਾਂ ਕੁੜੀਆਂ ਦੀ ਤਾਰੀਫ ਕੀਤੀ ਹੈ ।

ਹੋਰ ਵੇਖੋ : ਪ੍ਰਿਯੰਕਾ ਚੋਪੜਾ ਨੇ ਸੱਸ ਨਾਲ ਨਿਊਯਾਰਕ ‘ਚ ਲਗਾਏ ਠੁਮਕੇ ਵੀਡਿਓ ਹੋਈ ਵਾਇਰਲ

https://www.instagram.com/p/BpiqVFYBwAW/?taken-by=officialgarrysandhu

ਜੇਕਰ ਟੱਪਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਗਾਇਆ ਗਿਆ ਹੈ 'ਬੱਲੇ-ਬੱਲੇ ਤੋਰ ਪੰਜਾਬਣ ਦੀ ਜੁੱਤੀ ਖੱਲ ਦੀ ਮਰੋੜਾ ਨਹੀਂ ਓ ਝਲਦੀ' , ਇਸੇ ਤਰ੍ਹਾਂ ਇੱਕ ਹੋਰ ਟੱਪਾ ਗਾਇਆ ਗਿਆ ਹੈ 'ਬੱਲੇ –ਬੱਲੇ ਮਾਂ ਦੀਏ ਮੋਮਬੱਤੀਏ ਸਾਰੇ ਪਿੰਡ ਵਿੱਚ ਚਾਨਣ ਤੇਰਾ' ਇਸ ਤਰ੍ਹਾਂ ਦੇ ਹੋਰ ਵੀ ਕਈ ਟੱਪੇ ਇਹਨਾਂ ਵਿਦੇਸ਼ੀ ਕੁੜੀਆਂ ਵੱਲੋਂ ਗਾਏ ਗਏ ਹਨ ।

You may also like