ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ ਦਾ ਪਤੀ ਪਰਮੀਸ਼ ਵਰਮਾ ਨੇ ਕੀਤਾ ਖ਼ਾਸ ਸਵਾਗਤ, ਦਿਉਰ ਸੁੱਖਨ ਵਰਮਾ ਨੇ ਤਸਵੀਰ ਸ਼ੇਅਰ ਕਰਕੇ ਭਾਬੀ ਬਾਰੇ ਆਖੀ ਇਹ ਗੱਲ...

written by Lajwinder kaur | December 21, 2021

ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀਸਟਾਰ ਕਲਾਕਾਰ ਪਰਮੀਸ਼ ਵਰਮਾ Parmish Verma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਸਾਲ ਹੀ ਉਨ੍ਹਾਂ ਨੇ ਲੱਖਾਂ ਕੁੜੀਆਂ ਦਾ ਦਿਲ ਤੋੜਦੇ ਹੋਏ ਆਪਣੀ ਕੈਨੇਡਾ ਵਾਲੀ ਗਰਲਫ੍ਰੈਂਡ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾ ਲਿਆ ਸੀ। ‘ਨੋ ਮੌਰ ਛੜਾ’ ਪਰਮੀਸ਼ ਵਰਮਾ ਦੇ ਵਿਆਹ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਉਨ੍ਹਾਂ ਦਾ ਵਿਆਹ ਕੈਨੇਡਾ ਵਿਖੇ ਹੀ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਛਾਈਆਂ ਰਹੀਆਂ ਸਨ।

ਹੋਰ ਪੜ੍ਹੋ :  ਗਾਇਕ ਕਰਨ ਔਜਲਾ ਆਪਣੇ ਨਵੇਂ ਗੀਤ ‘Ask About Me’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਪੁਰਾਣੇ ਸੰਗੀਤ ਦੀਆਂ ਧੁਨਾਂ ਛੂਹ ਰਹੀਆਂ ਨੇ ਦਿਲਾਂ ਨੂੰ, ਦੇਖੋ ਵੀਡੀਓ

Parmish Verma

ਦੱਸ ਦਈਏ ਗੀਤ ਗਰੇਵਾਲ ਕੈਨੇਡਾ ਤੋਂ ਇੰਡੀਆ ਪਹੁੰਚ ਗਈ ਹੈ। ਜਿਸ ਦਾ ਖ਼ਾਸ ਸਵਾਗਤ ਉਨ੍ਹਾਂ ਦੇ ਦਿਉਰ ਤੇ ਪਤੀ ਪਰਮੀਸ਼ ਵਰਮਾ ਨੇ ਕੀਤਾ। ਸੁੱਖਨ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਭਾਬੀ ਤੇ ਭਰਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਇਹ ਚਿਹਰਾ ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਦਾ ਹੈ...ਵੈਲਕਮ ਹੌਮ ਭਾਬੀ ਜੀ..ਤੇ ਨਾਲ ਹੀ ਉਨ੍ਹਾਂ ਨੇ ਆਪਣੀ ਭਾਬੀ ਗੀਤ ਗਰੇਵਾਲ ਤੇ ਵੱਡੇ ਭਰਾ ਪਰਮੀਸ਼ ਵਰਮਾ ਨੂੰ ਟੈਗ ਵੀ ਕੀਤਾ ਹੈ। ਉੱਧਰ ਖੁਦ ਪਰਮੀਸ਼ ਵਰਮਾ ਨੇ ਵੀ ਗੀਤ ਗਰੇਵਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਪਟਿਆਲੇ ਵਾਲੇ ਘਰ ‘ਚ ਸਵਾਗਤ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਨੇ।

feature image of geet grewal and parmish verma

ਜੀ ਹਾਂ ਪਰਮੀਸ਼ ਵਰਮਾ ਨੇ ਆਪਣੀ ਪਤਨੀ ਗੀਤ ਦਾ ਖ਼ਾਸ ਸਵਾਗਤ ਕਰਦੇ ਹੋਏ ਇੱਕ ਖ਼ਾਸ ਵੈਲਕਮ ਪਾਰਟੀ ਰੱਖੀ ਸੀ। ਜਿਸ ‘ਚ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ। ਤਸਵੀਰ ‘ਚ ਦੇਖ ਸਕਦੇ ਹੋ ਗੀਤ ਗਰੇਵਾਲ ਬਲਿਊ ਰੰਗ ਦਾ ਸਟਾਈਲਿਸ਼ ਪੰਜਾਬੀ ਸੂਟ ਪਾਇਆ ਹੋਇਆ ਹੈ ਪਰਮੀਸ਼ ਵਰਮਾ ਨੇ ਚਿੱਟੇ ਕੁੜਤੇ ਪਜ਼ਾਮੇ ‘ਚ ਦੇ ਨਾਲ ਕੋਟੀ ਤੇ ਸਿਰ ਉੱਤੇ ਡਾਰਕ ਪਿੰਕ ਰੰਗ ਦੀ ਪੱਗ ਬੰਨੀ ਹੋਈ ਹੈ। ਸੁੱਖਨ ਨੇ ਵੀ ਆਫ ਕਰੀਮ ਰੰਗ ਦੇ ਕੁੜਤੇ ਪਜ਼ਾਮੇ ਦੇ ਨਾਲ ਪੱਗ ਬੰਨੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਚ ਲਾਈਕਸ ਆ ਚੁੱਕੇ ਨੇ।

ਹੋਰ ਪੜ੍ਹੋ : ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਦੇ ਨਾਲ ਸ਼ਾਂਝੀ ਕੀਤੀ ਨਵੀਂ ਤਸਵੀਰ, ਚਾਰ ਮਿਲੀਅਨ ਤੋਂ ਵੱਧ ਆਏ ਲਾਈਕਸ

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਆਪਣੇ ਗੀਤ ਮਿਡ ਨਾਈਟ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਸੋਸ਼ਲ ਮੀਡੀਆ ਉੱਤੇ ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਇਕੀ ਦੇ ਨਾਲ ਪਰਮੀਸ਼ ਵਰਮਾ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

 

 

 

 

You may also like