ਬੇਟੇ ਨੂੰ ਪਹਿਲੀ ਵਾਰ ਗੁਰਦੁਆਰਾ ਸਾਹਿਬ ‘ਚ ਮੱਥਾ ਟਿਕਾਉਣ ਲਈ ਪਹੁੰਚੀ ਗੀਤਾ ਬਸਰਾ, ਵੀਡੀਓ ਕੀਤਾ ਸਾਂਝਾ

written by Shaminder | October 12, 2021

ਗੀਤਾ ਬਸਰਾ (Geeta Basra) ਆਪਣੇ ਪੁੱਤਰ ਨੂੰ ਪਹਿਲੀ ਵਾਰ ਗੁਰਦੁਆਰਾ ਸਾਹਿਬ ‘ਚ ਦਰਸ਼ਨਾਂ ਦੇ ਲਈ ਲੈ ਕੇ ਗਈ । ਉਸ ਨੇ ਆਪਣੇ ਪੁੱਤਰ ਜੋਵਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟਿਕਵਾਇਆ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜੋਵਨ ਦੇ ਪਹਿਲੇ ਦਰਸ਼ਨ ਗੁਰਦੁਆਰਾ ਸਾਹਿਬ ‘ਚ…ਬਾਬਾ ਜੀ ਮੇਰੇ ਪਰਿਵਾਰ ‘ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ’।

geeta basra shared first pic of his son and also revel the name of her son image From Instagram

ਹੋਰ ਪੜ੍ਹੋ : ਕੀਵੀ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਆਪਣੀ ਡਾਈਟ ਵਿੱਚ ਕਰੋ ਸ਼ਾਮਿਲ

ਇਸ ਵੀਡੀਓ ‘ਤੇ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।ਗੀਤਾ ਬਸਰਾ ਦੇ ਘਰ ਕੁਝ ਦਿਨ ਪਹਿਲਾਂ ਹੀ ਬੇਟੇ ਨੇ ਜਨਮ ਲਿਆ ਹੈ ।

geeta basra image From Instagram

ਜਿਸ ਬਾਰੇ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਸੀ ।

 

View this post on Instagram

 

A post shared by Geeta Basra (@geetabasra)

ਗੀਤਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਪਹਿਲਾਂ ਉਹ ਟੀਵੀ ਇੰਡਸਟਰੀ ‘ਚ ਸਰਗਰਮ ਸੀ ।ਪਰ ਵਿਆਹ ਤੋਂ ਬਾਅਦ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਪਰ ਬੀਤੇ ਦਿਨੀਂ ਉਸ ਨੇ ਖੁਲਾਸਾ ਕੀਤਾ ਸੀ ਕਿ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਕੰਮ ਕਰੇਗੀ ।

 

You may also like