ਗੀਤਾ ਬਸਰਾ ਨੇ ਹਰਭਜਨ ਸਿੰਘ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | September 19, 2022 03:36pm

ਗੀਤਾ ਬਸਰਾ (Geeta Basra) ਜਲਦ ਹੀ ਮਨੋਰੰਜਨ ਜਗਤ ‘ਚ ਵਾਪਸੀ ਕਰਨ ਜਾ ਰਹੀ ਹੈ । ਉਹ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਬਹੁਤ ਜ਼ਿਆਦਾ ਸਰਗਰਮ ਹੈ । ਉਹ ਅਕਸਰ ਆਪਣੇ ਵੀਡੀਓਜ਼ (Video) ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸਦਾ ਇੱਕ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜਿਸ ‘ਚ ਉਹ ਆਪਣੇ ਪਤੀ ਹਰਭਜਨ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ ।

geeta basra

ਹੋਰ ਪੜ੍ਹੋ : ਮੁਹੱਬਤ ਦੀਆਂ ਗੱਲਾਂ ਕਰਦਾ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਤਿੱਤਲੀ’ ਹੋਇਆ ਰਿਲੀਜ਼

ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਵੇਖ ਸਕਦੇ ਹੋ ਕਿ ਗੀਤਾ ਬਸਰਾ ਪਤੀ ਹਰਭਜਨ ਸਿੰਘ ਨੂੰ ਕਹਿ ਰਹੀ ਹੈ ਕਿ ਡਾਕਟਰ ਨੇ ਉਸ ਨੂੰ ਆਰਾਮ ਕਰਨ ਦੇ ਲਈ ਆਖਿਆ ਹੈ ਸਵਿਟਜ਼ਰਲੈਂਡ, ਯੂ ਐੱਸ ਏ, ਲੰਡਨ ‘ਚ। ਤੁਸੀਂ ਮੈਨੂੰ ਕਿਹੜੀ ਜਗ੍ਹਾ ‘ਤੇ ਲੈ ਕੇ ਜਾਓਗੇ । ਜਿਸ ਤੋਂ ਬਾਅਦ ਹਰਭਜਨ ਸਿੰਘ ਕਹਿ ਰਹੇ ਹਨ ਕਿ ਉਹ ਉਸ ਨੂੰ ਦੂਜੇ ਡਾਕਟਰ ਕੋਲ ਲੈ ਕੇ ਜਾਣਗੇ । ਦੋਵੇਂ ਜਣੇ ਕਿਸੇ ਡਾਇਲੌਗ ‘ਤੇ ਲਿਪ ਸਿੰਕ ਕਰਦੇ ਹੋਏ ਦਿਖਾਈ ਦੇ ਰਹੇ ਹਨ ।
geeta basra,,

Image Source : Instagramਹੋਰ ਪੜ੍ਹੋ : ਆਟੋ ਰਿਕਸ਼ਾ ਡਰਾਈਵਰ ਨੇ ਲਾਟਰੀ ‘ਚ ਜਿੱਤੇ 25 ਕਰੋੜ, ਮਲੇਸ਼ੀਆ ‘ਚ ਕਰੀਅਰ ਬਨਾਉਣ ਲਈ ਜਾਣ ਦੀ ਕਰ ਰਿਹਾ ਸੀ ਤਿਆਰੀ

ਗੀਤਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਟੀਵੀ ਸੀਰੀਅਲ ਅਤੇ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਪਰ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਅਦਾਕਾਰਾ ਜਲਦ ਹੀ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ ।

geeta basra ,,

ਜਲਦ ਹੀ ਅਦਾਕਾਰਾ ਇੱਕ ਫ਼ਿਲਮ ‘ਚ ਨਜ਼ਰ ਆਏਗੀ । ਜਿਸ ਦਾ ਐਲਾਨ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੀਤਾ ਸੀ । ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਮੁਲਾਕਾਤ ਇੱਕ ਟੀਵੀ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਹਮਸਫ਼ਰ ਬਣਨ ਦਾ ਮਨ ਬਣਾ ਲਿਆ ਸੀ ।

 

View this post on Instagram

 

A post shared by Geeta Basra (@geetabasra)

You may also like