'ਗਹਿਰਾਈਆਂ' ਦਾ ਟ੍ਰੇਲਰ ਹੋਇਆ ਰਿਲੀਜ਼, ਰਿਸ਼ਤਿਆਂ ਦੀ ਕੜਵਾਹਟ 'ਚ ਫਸੀਆਂ ਨਜ਼ਰ ਆਈ ਦੀਪਿਕਾ ਪਾਦੂਕੋਣ ਤੇ ਅਨੰਨਿਆ ਪਾਂਡੇ

written by Lajwinder kaur | January 21, 2022

Gehraaiyaan Trailer: ਦੀਪਿਕਾ ਪਾਦੁਕੋਣ Deepika Padukone ਦੀ ਫ਼ਿਲਮ 'ਗਹਿਰਾਈਆਂ' ਦੇ ਟ੍ਰੇਲਰ ਦਾ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ। ਇਸ ਫ਼ਿਲਮ ਦਾ ਟੀਜ਼ਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਟ੍ਰੇਲਰ ਨੂੰ ਲੈ ਕਾਫੀ ਉਤਸੁਕ ਸਨ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ, ਟ੍ਰੇਲਰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਚੁੱਕਿਆ ਹੈ। ਫ਼ਿਲਮ 'ਚ ਦੀਪਿਕਾ ਤੋਂ ਇਲਾਵਾ ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਅਹਿਮ ਭੂਮਿਕਾਵਾਂ 'ਚ ਹਨ।

inside image of deepika padukone gehraiyaan

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ 'ਬੋਰਿੰਗ ਡੇਅ' ਡਾਇਲਾਗ ਤੋਂ ਬਣਾਇਆ ਸ਼ਾਨਦਾਰ ਵੀਡੀਓ, ਯਸ਼ਰਾਜ ਮੁਖਤੇ ਨੇ ਫਿਰ ਲੁੱਟੀ ਵਾਹ ਵਾਹੀ, ਦੇਖੋ ਵੀਡੀਓ

ਗਹਿਰਾਈਆਂ ਦੇ ਟ੍ਰੇਲਰ 'ਚ ਕਹਾਣੀ ਅੱਗੇ ਵਧੇਗੀ ਅਤੇ ਤੁਹਾਡੇ ਦਿਮਾਗ 'ਚ ਇਹ ਸਵਾਲ ਵਾਰ-ਵਾਰ ਆਵੇਗਾ ਕਿ ਅੱਗੇ ਕੀ ਹੋਵੇਗਾ? ਟ੍ਰੇਲਰ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਫ਼ਿਲਮ ਦੇਖਣ ਲਈ ਬੇਤਾਬ ਹੋ ਜਾਓਗੇ।

gehraiyaan trailer

ਟ੍ਰੇਲਰ ‘ਚ ਦੇਖਾਇਆ ਗਿਆ ਹੈ ਕਿ ਦੀਪਿਕਾ ਪਾਦੂਕੋਣ ਅਤੇ ਅਨੰਨਿਆ ਪਾਂਡੇ ਇੱਕ ਦੂਜੇ ਦੀਆਂ ਚਚੇਰੀਆਂ ਭੈਣਾਂ ਹਨ। ਦੀਪਿਕਾ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ ਅਤੇ ਹੌਲੀ-ਹੌਲੀ ਉਸ ਦੀ ਆਪਣੇ ਚਚੇਰੇ ਭਰਾ ਦੇ ਮੰਗੇਤਰ ਨਾਲ ਨੇੜਤਾ ਵਧਣ ਲੱਗਣ ਜਾਂਦੀ ਹੈ। ਸ਼ੁਰੂਆਤ 'ਚ ਦੋਵੇਂ ਮਸਤੀ ਲਈ ਇੱਕ-ਦੂਜੇ ਨਾਲ ਫਲਰਟ ਕਰਦੇ ਹਨ ਪਰ ਹੌਲੀ-ਹੌਲੀ ਮਾਮਲਾ ਥੋੜ੍ਹਾ ਪੇਚੀਦਾ ਹੋ ਜਾਂਦਾ ਹੈ। ਰਿਸ਼ਤਿਆਂ ਦੀ ਕੜਵਾਹਟ ਵਿੱਚ ਫੱਸੇ ਸਾਰੇ ਕਲਾਕਾਰ ਇੰਨੇ ਫੱਸੇ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਚੀਜ਼ਾਂ ਵਿੱਚੋਂ ਬਾਹਰ ਕਿਵੇਂ ਆਉਣਾ ਹੈ? ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਟ੍ਰੇਲਰ ਟਰੈਂਡਿੰਗ 'ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗਾਇਕ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਦਾ ਨਵਾਂ ਗੀਤ ‘3 Star’ 25 ਜਨਵਰੀ ਨੂੰ ਹੋਵੇਗਾ ਰਿਲੀਜ਼

ਤੁਹਾਨੂੰ ਦੱਸ ਦੇਈਏ ਕਿ ਗਹਿਰਾਈਆਂ ਫ਼ਿਲਮ 11 ਫਰਵਰੀ 2022 ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। ਇਸ ਦਾ ਵਿਸ਼ਵ ਪ੍ਰੀਮੀਅਰ ਭਾਰਤ ਦੇ ਨਾਲ-ਨਾਲ 240 ਦੇਸ਼ਾਂ ਵਿੱਚ ਹੋਵੇਗਾ। ਇਸ ਫ਼ਿਲਮ ਨੂੰ ਲੈ ਕੇ ਦੀਪਿਕਾ ਪਾਦੂਕੋਣ ਕਾਫੀ ਉਤਸ਼ਾਹਿਤ ਹੈ। ਜੇ ਗੱਲ ਕਰੀਏ ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਹ ਕਬੀਰ ਖ਼ਾਨ ਦੀ ਫ਼ਿਲਮ 83 'ਚ ਨਜ਼ਰ ਆਈ ਸੀ।

Gehraiyaan - Official Trailer

You may also like