
ਬਾਲੀਵੁੱਡ ਇੰਡਸਟਰੀ ਦੀ ਕਿਊਟ ਜੋੜੀ ਅਦਾਕਾਰ ਰਿਤੇਸ਼ ਦੇਸ਼ਮੁਖ (Ritiesh Deshmukh ) ਅਤੇ ਜੈਨੇਲੀਆ ਡਿਸੂਜ਼ਾ (Genelia Deshmukh), ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਵੇਂ ਕਲਾਕਾਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦੋਵਾਂ ਨੇ ਆਪਣੀ ਭਤੀਜੀ ਦੇ ਲਈ ਪਿਆਰੀ ਜਿਹੀ ਪੋਸਟ ਪਾ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ।

ਰਿਤੇਸ਼ ਦੇਸ਼ਮੁਖ ਆਪਣੀ ਭਤੀਜੀ ਦੇ ਨਾਲ ਬਹੁਤ ਹੀ ਕਿਊਟ ਜਿਹੀ ਤਸਵੀਰ ਪੋਸਟ ਕੀਤੀ ਹੈ ਤੇ ਨਾਲ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੀ ਪਿਆਰੀ Nitara – ਤੂੰ ਹੁਣ ਇੱਕ ਸਾਲ ਦੀ ਹੋ ਗਈ ਹੈ - ਤੂੰ ਹਰ ਬੀਤੇ ਦਿਨ ਦੇ ਨਾਲ ਹੋਰ ਜ਼ਿਆਦਾ ਪਿਆਰੀ ਹੋ ਰਹੀ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ’ । ਇਸ ਪੋਸਟ ਉੱਤੇ ਬਾਲੀਵੁੱਡ ਐਕਟਰ ਧਰਮਿੰਦਰ ਨੇ ਕਮੈਂਟ ਕਰਕੇ ਵਧਾਈ ਦਿੱਤੀ ਹੈ।

ਜੈਨੇਲੀਆ ਡਿਸੂਜ਼ਾ ਨੇ ਆਪਣੀ ਭਤੀਜੀ ਨਿਤਾਰਾ Nitara ਦੇ ਪਹਿਲੇ ਜਨਮਦਿਨ ਮੌਕੇ ਉੱਤੇ ਪਿਆਰੀ ਜਿਹੀ ਲੰਬੀ ਚੌੜੀ ਪੋਸਟ ਪਾ ਕੇ ਵਿਸ਼ ਕੀਤਾ ਹੈ । ਉਨ੍ਹਾਂ ਨੇ ਇੱਕ ਪਿਆਰੀ ਜਿਹੀ ਤਸਵੀਰ ਵੀ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਸਭ ਤੋਂ ਪਿਆਰੀ ਬੱਚੀ💚 ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉਦੋ ਦੇਖਿਆ ਸੀ ਜਦੋਂ ਤੂੰ ਜਨਮ ਲਿਆ ਸੀ। ਅਤੇ ਮੇਰੇ ਲਈ ਇਹ ਹੁਣ ਤੱਕ ਦਾ ਸਭ ਤੋਂ ਉੱਤਮ ਤੋਹਫਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਪਰ ਮੈਂ ਨਿਸ਼ਚਤ ਰੂਪ ਤੋਂ ਇਸ ਗੱਲ ਤੋਂ ਸਹਿਮਤ ਹੋਵਾਂਗੀ ਕਿ ਤੁਹਾਡੇ ਭਰਾ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਲਈ ਵੀ ਬਹੁਤ ਕੀਮਤੀ ਹੋ । ਦੱਸ ਦਈਏ ਨੀਤਾਰਾ ਜੈਨੇਲੀਆ ਦੇ ਭਰਾ ਦੀ ਬੇਟੀ ਹੈ।
View this post on Instagram