ਰਾਜਨੀਤੀ ਦੀ ਸ਼ਤਰੰਜ 'ਚ ਮੋਹਰਿਆਂ ਦੀ ਖੇਡ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ ਜਲਦ ਆ ਰਹੀ ਹੈ ਸਿਰਫ਼ ਪੀਟੀਸੀ ਪਲੇਅ ਐਪ ‘ਤੇ

written by Lajwinder kaur | January 30, 2022 04:43pm

ਪੀਟੀਸੀ ਨੈੱਟਵਰਕ ਹਰ ਵਾਰ ਆਪਣੇ ਦਰਸ਼ਕਾਂ ਦੇ ਲਈ ਕੁਝ ਵੱਖਰੇ ਅਤੇ ਨਵੇਂ ਉਪਰਾਲੇ ਕਰਦੇ ਰਹਿੰਦੇ ਨੇ। ਜੀ ਹਾਂ ਬਹੁਤ ਜਲਦ ਪੀਟੀਸੀ ਪੰਜਾਬੀ ਪੀਟੀਸੀ ਪਲੇਅ ਐਪ ਉੱਤੇ ਨਵੀਂ ਵੈੱਬ ਸੀਰੀਜ਼ ਲੈ ਆ ਰਹੇ ਹਨ। ਇਸ ਪੰਜਾਬੀ ਵੈਬ ਸੀਰੀਜ਼ ਦਾ ਦਾ ਨਾਂਅ ਹੈ (Chausar) "ਚੌਸਰ" ਦਿ ਪਾਵਰ ਗੇਮਜ਼ (Chausar - The Power Games)। ਇਹ ਸੀਰੀਜ਼ ਸਿਆਸਤ ਅਤੇ ਸਿਆਸੀ ਦਾਅ ਪੇਚਾਂ ਉੱਤੇ ਅਧਾਰਿਤ ਹੈ। ਰਾਜਨੀਤੀ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ' ਦਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਉਤਸੁਕ ਹਨ।

ptc play

ਹੋਰ ਪੜ੍ਹੋ : ਹਾਰਡੀ ਸੰਧੂ ਨੇ ‘Srivalli’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਏਨਾਂ ਪਿਆਰ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਰੂਪ ਵਿੱਚ, ਪੰਜਾਬੀ ਮਨੋਰੰਜਨ ਜਗਤ ਵਿੱਚ ਨਵੀਨਤਾਕਾਰੀ ਸੰਕਲਪਾਂ ਅਤੇ ਵਿਚਾਰਾਂ ਦਾ ਇੱਕ ਵਿਸ਼ਾਲ ਸਪੈਕਟ੍ਰਮ ਦੇਖਿਆ ਗਿਆ ਹੈ। PTC ਨੈਟਵਰਕ, ਜੋ ਕਿ ਆਪਣੇ ਦਰਸ਼ਕਾਂ ਨੂੰ ਮਨੋਰੰਜਨ ਦੀ ਵੱਖ-ਵੱਖ ਸ਼੍ਰੇਣੀਆਂ ਪ੍ਰਦਾਨ ਕਰਨਾ ਚਾਹੁੰਦਾ ਹੈ, ਆਉਣ ਵਾਲੇ ਦਿਨਾਂ ਵਿੱਚ PTC ਪਲੇਅ ਐਪ 'ਤੇ ਆਪਣੀ ਨਵੀਂ ਵੈਬ ਸੀਰੀਜ਼ 'ਚੌਸਰ- ਦਿ ਪਾਵਰ ਗੇਮਜ਼' ਦੀ ਸਟ੍ਰੀਮਿੰਗ ਕਰਨ ਲਈ ਤਿਆਰ ਹੈ।

Chausar

ਹੋਰ ਪੜ੍ਹੋ : ਪਿਆਰ ਦੇ ਹਸੀਨ ਸਫਰ ‘ਤੇ ਲੈ ਜਾ ਰਹੇ ਨੇ ਗਾਇਕ ਪ੍ਰਭ ਗਿੱਲ ਆਪਣੇ ਨਵੇਂ ਗੀਤ ‘ਸ਼ੁਕਰਗੁਜ਼ਾਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਚੌਸਰ- ਦਿ ਪਾਵਰ ਗੇਮਜ਼ ਵਿੱਚ ਪੰਜਾਬੀ ਸਿਨੇਮਾ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰ ਵੀ ਨਜ਼ਰ ਆਉਣਗੇ। ਇਸ ਸੀਰੀਜ਼ ਦੀ ਕਹਾਣੀ ਰਾਜਨੀਤੀ ਦੇ ਦਾਅ ਪੇਚਾਂ ਉੱਤੇ ਅਧਾਰਿਤ ਹੈ।ਇਸ ਵਿੱਚ ਤੁਹਾਨੂੰ ਰਾਜਨੀਤੀ ਨਾਲ ਸਬੰਧਤ ਹਾਈਵੋਲਟੇਜ਼ ਡਰਾਮਾ ਵੀ ਵੇਖਣ ਨੂੰ ਮਿਲੇਗਾ।

 

View this post on Instagram

 

A post shared by PTC Punjabi (@ptcpunjabi)

You may also like