ਸਰਦੀ ‘ਚ ਕਰੋ ਅਦਰਕ ਦਾ ਇਸਤੇਮਾਲ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

Written by  Shaminder   |  December 17th 2022 06:00 PM  |  Updated: December 17th 2022 06:01 PM

ਸਰਦੀ ‘ਚ ਕਰੋ ਅਦਰਕ ਦਾ ਇਸਤੇਮਾਲ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

ਅਦਰਕ (Ginger) ਦਾ ਇਸਤੇਮਾਲ ਸਰਦੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਅਦਰਕ ਤੋਂ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਾਂਗੇ । ਅੱਜ ਅਸੀਂ ਤੁਹਾਨੂੰ ਅਦਰਕ ਦੇ ਇਸਤੇਮਾਲ ਨਾਲ ਕਿਨ੍ਹਾਂ ਬੀਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ, ਇਸ ਬਾਰੇ ਦੱਸਾਂਗੇ । ਅਦਰਕ ਦਾ ਇਸਤੇਮਾਲ ਜਿੱਥੇ ਚਾਹ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ, ਉੱਥੇ ਹੀ ਭੋਜਨ ਦੇ ਸੁਆਦ ਨੂੰ ਵੀ ਵਧਾਉਂਦਾ ਹੈ ।

Ginger Drink- image Source : Google

ਹੋਰ ਪੜ੍ਹੋ  : ਅਦਾਕਾਰ ਰਣਜੀਤ ਰਿਆਜ਼ ਸ਼ਰਮਾ ਦੇ ਬੇਟੇ ਦਾ ਹੋਇਆ ਵਿਆਹ, ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਅਦਾਕਾਰਾਂ ਨੇ ਕੀਤੀ ਸ਼ਿਰਕਤ

ਇਸ ਵਿਚ ਕੈਲਸ਼ੀਅਮ, ਆਇਰਨ ਤੇ ਕਈ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਸਰਦੀਆਂ ‘ਚ ਆਮ ਤੌਰ ਸਰਦੀ ਜ਼ੁਕਾਮ ਅਤੇ ਖੰਘ ਹੋ ਜਾਂਦੀ ਹੈ । ਅਜਿਹੇ ‘ਚ ਹੋ। ਇਸ 'ਚ ਮੌਜੂਦ ਤੱਤ ਗਲ਼ਾ ਦਰਦ, ਖੰਘ, ਬਲਗਮ ਆਦਿ ਨੂੰ ਰੋਕਣ 'ਚ ਮਦਦਗਾਰ ਸਾਬਿਤ ਹੁੰਦੇ ਹਨ।

Image From Google

ਹੋਰ ਪੜ੍ਹੋ  : ਹਿਨਾ ਖ਼ਾਨ ਨੇ ਵਿਆਹ ‘ਚ ਜੁੱਤੀ ਚੋਰੀ ਦੀ ਰਸਮ ਦੇ ਦੌਰਾਨ ਮੰਗ ਲਈ ਏਨੀ ਰਕਮ, ਵੇਖੋ ਵੀਡੀਓ

ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ ਜਾਂ ਅਦਰਕ ਦੇ ਤੇਲ ਨਾਲ ਛਾਤੀ ਜਾਂ ਪਿੱਠ ਦੀ ਮਾਲਿਸ਼ ਕਰ ਸਕਦੇ ਹੋ।ਇਸ ਤੋਂ ਇਲਾਵਾ ਅਦਰਕ ਦਾ ਸੇਵਨ ਕਰਕੇ ਤੁਸੀਂ ਗਠੀਏ ਦੇ ਦਰਦ ਤੋਂ ਵੀ ਰਾਹਤ ਪਾ ਸਕਦੇ ਹੋ ।

ginger, image From Google

ਅਦਰਕ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ। ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੱਚੇ ਜਾਂ ਪੱਕੇ ਹੋਏ ਅਦਰਕ ਦਾ ਸੇਵਨ ਕਰ ਸਕਦੇ ਹੋ। ਇਹ ਮਾਸਪੇਸ਼ੀਆਂ ਦੀ ਅਕੜਨ ਨੂੰ ਸ਼ਾਂਤ ਕਰਨ ਵਿਚ ਮਦਦਗਾਰ ਮੰਨਿਆ ਜਾਂਦਾ ਹੈ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network