
ਗਿੱਪੀ ਗਰੇਵਾਲ (Gippy Grewal) ਅਤੇ ਜੈਸਮੀਨ ਭਸੀਨ (Jasmin Bhasin) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਹਨੀਮੂਨ’ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ । ਦੋਵੇਂ ਫ਼ਿਲਮ ਦੀ ਪ੍ਰਮੋਸ਼ਨ ‘ਚ ਲੱਗੇ ਹੋਏ ਹਨ । ਬੀਤੇ ਦਿਨ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਜੈਸਮੀਨ ਦੀ ਬੜੀ ਇੱਛਾ ਹੈ, ਉਹ ਹੈ ਅੰਮ੍ਰਿਤਸਰ ਦੀਆਂ ਜਲੇਬੀਆਂ (Jalebi) ਖਾਣ ਦੀ ।
ਕਿਉਂਕਿ ਅੰਮ੍ਰਿਤਸਰ ‘ਚ ਇੱਕ ਸ਼ਖਸ ਹੈ ਜੋ ਜਲੇਬੀਆਂ ਬਣਾਉਂਦਾ ਹੈ ਅਤੇ ਉਸ ਦੀਆਂ ਜਲੇਬੀਆਂ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ ਅਤੇ ਦੋਵਾਂ ਨੇ ਅੰਮ੍ਰਿਤਸਰ ਦੇ ਉਸ ਜਲੇਬੀਆਂ ਬਨਾਉਣ ਵਾਲੇ ਦਾ ਨਾਮ ਅਤੇ ਪਤਾ ਦੱਸਣ ਦੇ ਲਈ ਵੀ ਆਖਿਆ ਸੀ । ਹੁਣ ਲੱਗਦਾ ਹੈ ਕਿ ਦੋਵਾਂ ਨੂੰ ਉਸ ਪ੍ਰਸਿੱਧ ਜਲੇਬੀ ਵਾਲੇ ਦਾ ਐਡਰੈੱਸ ਮਿਲ ਗਿਆ ਹੈ ।

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ
ਕਿਉਂਕਿ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਫ਼ਿਲਮ ‘ਹਨੀਮੂਨ’ ਦੀ ਇਹ ਜੋੜੀ ਅੰਮ੍ਰਿਤਸਰ ਦੀਆਂ ਜਲੇਬੀਆਂ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਜੈਸਮੀਨ ਭਸੀਨ ਦੇ ਨਾਲ ਜਲੇਬੀਆਂ ਅਤੇ ਗੁਲਾਬ ਜਾਮੁਨ ਦਾ ਲੁਤਫ ਉਠਾ ਰਿਹਾ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ ।ਜੈਸਮੀਨ ਭਸੀਨ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਅਤੇ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਇਸ ਫ਼ਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
View this post on Instagram