ਸਿਲਵਰ ਸਕਰੀਨ 'ਤੇ ਪਹਿਲੀ ਵਾਰ ਗਿੱਪੀ ਗਰੇਵਾਲ-ਸਰਗੁਨ ਮਹਿਤਾ ਦੀ ਜੋੜੀ 

written by Shaminder | September 28, 2018

ਗਾਇਕ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਇੱਕਠੇ ਨਜ਼ਰ ਆਉਣਗੇ । ਜੀ ਹਾਂ ਇਹ ਜੋੜੀ ਪਹਿਲੀ ਵਾਰ ਇੱਕ ਫਿਲਮ ਚੰਡੀਗੜ੍ਹ ਅੰਬਰਸਰ ਚੰਡੀਗੜ੍ਹ 'ਚ ਇੱਕਠਿਆਂ ਵਿਖਾਈ ਦੇਣਗੇ । ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸਦੀ ਇੱਕ ਤਸਵੀਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਇੱਕ ਰੋਮਾਂਟਿਕ ਫਿਲਮ ਹੈ ਜਿਸ 'ਚ ਸਰਗੁਨ ਮਹਿਤਾ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ।

ਹੋਰ ਵੇਖੋ : ਜਲਦ ਰਿਲੀਜ਼ ਹੋਵੇਗਾ ਗਿੱਪੀ ਗਰੇਵਾਲ ਦਾ ਨਵਾਂ ਸਿੰਗਲ ਮਿਊਜ਼ਿਕ ਟਰੈਕ

https://www.instagram.com/p/BoQeDHjD9rs/?hl=en&taken-by=gippygrewal

ਸਰਗੁਨ ਮਹਿਤਾ ਦੀ ਇੱਕੀ ਸਤੰਬਰ ਨੂੰ ਰਿਲੀਜ਼ ਹੋਈ ਫਿਲਮ 'ਕਿਸਮਤ' 'ਚ ਵੀ ਐਮੀ ਵਿਰਕ ਨਾਲ ਉਨ੍ਹਾਂ ਦੀ ਕੈਮਿਸਟਰੀ ਵੇਖਣ ਵਾਲੀ ਸੀ ਅਤੇ ਇਸ ਫਿਲਮ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਵੀ 'ਮੇਲ ਕਰਾ ਦੇ ਰੱਬਾ' , 'ਕੈਰੀ ਆਨ ਜੱਟਾ' ਸਣੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਵੱਖ ਵੱਖ ਕਿਰਦਾਰ ਨਿਭਾ ਕੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ ।

sargun mehta

ਇਸ ਤੋਂ ਇਲਾਵਾ ਉਨ੍ਹਾਂ ਦੀ ਹਾਲ 'ਚ ਹੀ ਆਈ 'ਮਰ ਗਏ ਓਏ ਲੋਕੋ' ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ  ।ਇਹ ਦੋਨੇਂ ਕਲਾਕਾਰ ਪਹਿਲੀ ਵਾਰ ਸਕਰੀਨ ਸਾਂਝਾ ਕਰਦੇ ਨਜ਼ਰ ਆਉਣਗੇ ।ਦੋਨਾਂ ਦੀ ਜੋੜੀ ਨੂੰ ਦਰਸ਼ਕ ਕਿੰਨਾ ਪਸੰਦ ਕਰਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ । ਪਰ ਗਿੱਪੀ ਗਰੇਵਾਲ ਆਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ ।
gippy grewal

 

You may also like