ਵਾਅਦੇ ਅਨੁਸਾਰ ਫ਼ਿਲਮ ਮੰਜੇ ਬਿਸਤਰੇ 2 ਦੀ ਸ਼ੂਟਿੰਗ ਹੋਈ ਸ਼ੁਰੂ, ਗਿੱਪੀ ਨੇ ਸਾਂਝਾ ਕੀਤੀ ਝੱਲਕ

written by Rajan Sharma | June 08, 2018 12:41pm

ਕੈਰੀ ਆਨ ਜੱਟਾ 2 carry on jatta 2 ਦੀ ਧਮਾਕੇਦਾਰ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ gippy grewal ਬਹੁਤ ਹੀ ਜ਼ਿਆਦਾ ਉਤਸ਼ਾਹਿਤ ਲੱਗ ਰਹੇ ਹਨ | ਇਹ ਅਸੀਂ ਉਹਨਾਂ ਦੀ ਇੰਸਟਾਗ੍ਰਾਮ ਤੇ ਜਾਰੀ ਕੀਤੀ ਪੋਸਟ ਨੂੰ ਵੇਖ ਕੇ ਦਸ ਰਹੇ ਹਾਂ | ਸਮੀਪ ਕੰਗ ਦੁਆਰਾ ਡਾਇਰੈਕਟ ਕੀਤੀ ਇਹ ਫ਼ਿਲਮ ਚੰਗੀ ਕਮਾਈ ਕਰਕੇ ਪੰਜਾਬੀ ਸਿਨੇਮਾ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਚੁੱਕੀ ਹੈ | ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤੀ ਜਾ ਰਹੀ ਹੈ ਅਤੇ ਫ਼ਿਲਮ ਵਰਲਡ ਵਾਈਡ ਹੁਣ ਤੱਕ 21 ਕਰੋੜ ਤੋਂ ਵੀ ਵੱਧ ਦਾ ਕਾਰੋਬਾਰ ਕਰ ਚੁੱਕੀ ਹੈ | ਅਦਾਕਾਰਾ ਸੋਨਮ ਬਾਜਵਾ ਇਸ ਫ਼ਿਲਮ 'ਚ ਬੇਹੱਦ ਹੀ ਖੂਬਸੂਰਤ ਦਿੱਖ ਰਹੀ ਹੈ | ਫ਼ਿਲਮ ਦੇ ਗਾਣਿਆਂ ਨੂੰ ਵੀ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਫ਼ਿਲਮ ਨੂੰ ਕ੍ਰਿਟਿਕਸ ਦੁਆਰਾ ਕਾਫ਼ੀ ਚੰਗੀ ਰੇਟਿੰਗ ਦਿੱਤੀ ਗਈ ਹੈ |

gippy grewal

 

ਦਸ ਦੇਈਏ ਕਿ ਆਪਣੀ ਇਸ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ gippy grewal ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਦੀਆ ਤਿਆਰੀਆਂ ਵਿਚ ਲੱਗ ਗਏ ਹਨ ਅਤੇ ਉਹ ਹੈ ਫ਼ਿਲਮ 'ਮਰ ਗਏ ਓ ਲੋਕੋ' ਜੋ ਕਿ 31 ਅਗਸਤ ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ | ਇਸ ਤੋਂ ਇਲਾਵਾ ਵੀਡੀਓ ਵਿਚ ਉਹ ਆਪਣੀ ਟੀਮ ਨਾਲ ਘੁੰਮਦੇ ਹੋਏ ਫ਼ਿਲਮ 'ਮੰਜੇ ਬਿਸਤਰੇ 2' ਦੀ ਸ਼ੂਟਿੰਗ ਦੀ ਤਿਆਰੀਆਂ ਵਿਚ ਵੀ ਲੱਗੇ ਹੋਏ ਹਨ | ਨਾਲ ਦੀ ਨਾਲ ਫ਼ਿਲਮ ਦੇ ਗਾਣੇ ਸ਼ੂਟ ਕਰਨ ਲਈ ਖੂਬਸੂਰਤ ਥਾਵਾਂ ਬਾਰੇ ਵੀ ਸਲਾਹ ਕਰ ਰਹੇ ਹੈ | ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦੁਆਰਾ ਡਾਇਰੈਕਟ ਫ਼ਿਲਮ ਮੰਜੇ ਬਿਸਤਰੇ 2017 ਵਿਚ ਆਈ ਸੀ ਅਤੇ ਇਹ ਉਸ ਦਾ ਹੀ ਦੁੱਜਾ ਭਾਗ ਹੈ | ਮੰਜੇ ਬਿਸਤਰੇ ਗਿੱਪੀ ਗਰੇਵਾਲ gippy grewal ਦੁਆਰਾ ਹੀ ਲਿੱਖੀ ਗਈ ਸੀ ਤੇ ਉਹ ਇਸ ਫ਼ਿਲਮ ਦੇ ਨਿਰਮਾਤਾ ਵੀ ਸਨ |

https://www.instagram.com/p/Bjvr84Hj92e/

ਕੈਰੀ ਆਨ ਜੱਟਾ 2 carry on jatta 2 ਫ਼ਿਲਮ ਕਾਮੇਡੀ ਫ਼ਿਲਮ ਕੈਰੀ ਆਨ ਜੱਟਾ ਦਾ ਦੂਸਰਾ ਭਾਗ ਹੈ ਜੋ ਕਿ 2012 'ਚ ਆਈ ਸੀ ਅਤੇ ਉਸਨੂੰ ਵੀ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਦੁਆਰਾ ਹੀ ਡਾਇਰੈਕਟ ਕੀਤਾ ਗਿਆ ਸੀ | ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਡ ਸਿੰਘ ਸਿੱਧੂ, ਅਤੁਲ ਭੱਲਾ ਅਤੇ ਅਮਿਤ ਭੱਲਾ ਦੀ ਇਸ ਫ਼ਿਲਮ ਵਿੱਚ ਲਗਭਗ ‘ਕੈਰੀ ਆਨ ਜੱਟਾ’ ਵਾਲੀ ਹੀ ਟੀਮ ਗਿੱਪੀ ਗਰੇਵਾਲ gippy grewal, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਅਤੇ ਅਦਾਕਾਰਾ ਸੋਨਮ ਬਾਜਵਾ sonam bajwa ਮੁੱਖ ਕਿਰਦਾਰ ਨਿਭਾ ਰਹੀ ਹੈ ਅਤੇ ਆਪਣੇ ਕੰਮ ਨਾਲ ਉਹ ਸੱਭ ਦੀ ਹਰਮਨ ਪਿਆਰੀ ਅਦਾਕਾਰਾ ਬਣ ਚੁੱਕੀ ਹੈ |

 

gippy grewal

You may also like