ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼

written by Aaseen Khan | April 11, 2019 02:10pm

ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼ : ਗਿੱਪੀ ਗਰੇਵਾਲ ਅਤੇ ਐਮੀ ਵਿਰਕ ਪੰਜਾਬ ਦੇ ਦੋ ਵੱਡੇ ਸੁਪਰਸਟਾਰ ਹਨ। ਦੋਨਾਂ ਨੇ ਹੀ ਗਾਇਕੀ ਤੋਂ ਅਦਾਇਗੀ ਦੀ ਦੁਨੀਆਂ 'ਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿੱਥੇ ਗਿੱਪੀ ਗਰੇਵਾਲ ਇਸ ਸਾਲ ਕਈ ਫ਼ਿਲਮਾਂ ਲੈ ਕੇ ਆ ਰਹੇ ਹਨ ਉੱਥੇ ਹੀ ਐਮੀ ਵਿਰਕ ਵੀ ਬੈਕ ਟੂ ਬੈਕ ਪੰਜਾਬੀ ਪਰਦੇ 'ਤੇ ਛਾਉਣ ਵਾਲ਼ੇ ਹਨ। ਪਰ ਅਗਲੇ ਮਹੀਨੇ ਇਹ ਦੋਨੋਂ ਸਿਤਾਰੇ ਆਪਸ 'ਚ ਭਿੜਨ ਵੀ ਜਾ ਰਹੇ ਹਨ। ਜੀ ਹਾਂ ਗਲਤ ਨਾਂ ਸਮਝੋ ਅਸੀਂ ਗੱਲ ਕਰ ਰਹੇ ਹਾਂ ਐਮੀ ਵਿਰਕ ਅਤੇ ਗਿੱਪੀ ਗਰੇਵਾਲ ਦੀ ਆਉਣ ਵਾਲੀਆਂ ਫ਼ਿਲਮਾਂ ਦੀ ਜਿਹੜੀਆਂ 24 ਮਈ ਨੂੰ ਪਰਦੇ 'ਤੇ ਇੱਕ ਦੂਸਰੇ ਨੂੰ ਟੱਕਰ ਦੇਣ ਵਾਲੀਆਂ ਹਨ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮੁਕਲਾਵਾ ਅਤੇ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਇੱਕ ਹੀ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ।


ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ ਜਿਹੜੀ ਕੇ ਰੋਮੈਂਟਿਕ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ, ਜਿਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਐਮੀ ਵਿਰਕ,ਸੋਨਮ ਬਾਜਵਾ,ਗੁਰਪ੍ਰੀਤ ਘੁੱਗੀ,ਬੀ.ਐਨ.ਸ਼ਰਮਾ, ਸਰਬਜੀਤ ਚੀਮਾ, ਕਰਮਜੀਤ ਅਨਮੋਲ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।

ਹੋਰ ਵੇਖੋ : ਅਜੇ ਦੇਵਗਨ ਦੀ ਆਉਣ ਵਾਲੀ ਵੱਡੀ ਫਿਲਮ 'ਚ ਐਮੀ ਵਿਰਕ ਨੂੰ ਮਿਲਿਆ ਖਾਸ ਕਿਰਦਾਰ, ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਫਿਲਮ ਦਾ ਹਿੱਸਾ


ਉੱਥੇ ਹੀ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ 2019 ਨੂੰ ਵੱਡੇ ਪਰਦੇ ‘ਤੇ ਇਕੱਠਿਆਂ ਨਜ਼ਰ ਆਉਣ ਵਾਲੇ ਹਨ। ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਕਰਣ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਲਿਉਸਟ੍ਰਾਈਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ‘ਚ ਪਿਆਰੀ ਜਿਹੀ ਲਵ ਸਟੋਰੀ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲ਼ੇਗਾ।

gippy grewal and ammy virk movie muklawa and chandigarh amritsar chandigarh clash on 24th may gippy grewal and ammy virk

ਐਮੀ ਵਿਰਕ ਅਤੇ ਗਿੱਪੀ ਗਰੇਵਾਲ ਦੋਨੋਂ ਹੀ ਪੰਜਾਬੀ ਪਰਦੇ ਦੇ ਬਹੁਤ ਵੱਡੇ ਨਾਮ ਹਨ ਦੋਨੋਂ ਹੀ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕ ਹਨ। ਪਰ ਦੇਖਣਾ ਹੋਵੇਗਾ 24 ਮਈ ਨੂੰ ਦਰਸ਼ਕ ਹੁਣ ਮੁਕਲਾਵਾ ਪਸੰਦ ਕਰਦੇ ਹਨ ਜਾਂ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਵੱਧ ਪਿਆਰ ਦਿੰਦੇ ਹਨ।

You may also like