ਗਿੱਪੀ ਗਰੇਵਾਲ ਨੇ ਸੰਜੇ ਦੱਤ ਦੇ ਨਾਲ ਕੀਤੀ ਮੁਲਾਕਾਤ, ਦੋਵਾਂ ਨੂੰ ਇੱਕਠੇ ਵੇਖ ਪ੍ਰਸ਼ੰਸਕ ਲਗਾ ਰਹੇ ਕਈ ਤਰ੍ਹਾਂ ਦੇ ਕਿਆਸ

written by Shaminder | July 12, 2022

ਗਿੱਪੀ ਗਰੇਵਾਲ (Gippy Grewal) ਨੇ ਸੰਜੇ ਦੱਤ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਸੰਜੇ ਦੱਤ ਦੇ ਨਾਲ ਹੋਈ ਮੁਲਾਕਾਤ ਬਾਰੇ ਖੁਲਾਸਾ ਕੀਤਾ ਹੈ । ਗਿੱਪੀ ਗਰੇਵਾਲ ਨੇ ਸੰਜੇ ਦੱਤ ਦੇ ਨਾਲ ਕੀਤੀ ਮੁਲਾਕਾਤ ਦੇ ਬਾਰੇ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ । ਸੰਜੇ ਦੱਤ ਦੀ ਪ੍ਰਸ਼ੰਸਾ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ ਕਿ ਸੰਜੇ ਦੱਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਦੁੱਖ ਜਤਾਇਆ ਹੈ ।

Sanjay Dutt pays condolences to 'chotta veer' Sidhu Moose Wala, says Gippy Grewal Image Source: Twitter

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਤਾਨੀਆ ਦੀ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

ਨੋਟ ‘ਚ ਗਿੱਪੀ ਗਰੇਵਾਲ ਨੇ ਅੱਗੇ ਲਿਖਿਆ ਕਿ , 'ਸੰਜੇ ਭਾਜੀ ਦਿਆਲਤਾ ਬਾਰੇ ਬਹੁਤ ਕੁਝ ਸੁਣਿਆ ਹੈ। ਇਮਾਨਦਾਰੀ ਨਾਲ ਉਹ ਇਸ ਤੋਂ ਵੀ ਉੱਪਰ ਹੈ। ਸਾਡੇ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਹ ਛੋਟੇ ਵੀਰ ਸਿੱਧੂ ਮੂਸੇਵਾਲਾ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹੈ।

Sanjay Dutt pays condolences to 'chotta veer' Sidhu Moose Wala, says Gippy Grewal Image Source: Twitter

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਮਾਂ ਨੂੰ ਦਿੱਤੀ ਜਨਮਦਿਨ ਦੀ ਵਧਾਈ

ਸੰਜੇ ਦੱਤ ਅਤੇ ਗਿੱਪੀ ਗਰੇਵਾਲ ਦੀ ਇਸ ਮੁਲਾਕਾਤ ਤੋਂ ਬਾਅਦ ਕਿਆਸਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅਤੇ ਦੋਵਾਂ ਦੇ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਦੋਵੇਂ ਕਲਾਕਾਰ ਕੁਝ ਨਵਾਂ ਧਮਾਕਾ ਕਰਨ ਜਾ ਰਹੇ ਹਨ । ਫ਼ਿਲਹਾਲ ਦੋਵਾਂ ਨੇ ਇਸ ਬਾਰੇ ਕੁਝ ਵੀ ਆਫੀਸ਼ੀਅਲ ਐਲਾਨ ਨਹੀਂ ਕੀਤਾ ਹੈ ਪਰ ਪ੍ਰਸ਼ੰਸਕ ਦੋਵਾਂ ਨੂੰ ਇੱਕਠੇ ਵੇਖ ਕਈ ਕਿਆਸ ਲਗਾ ਰਹੇ ਹਨ ।

ਗਿੱਪੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਮਾਂ, ਅਰਦਾਸ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਆਪਣੀਆਂ ਹੋਰ ਕਈ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।

You may also like