ਗਿੱਪੀ ਗਰੇਵਾਲ ਨੇ ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਮਸਤੀ ਕਰਦੇ ਆਏ ਨਜ਼ਰ
ਗਿੱਪੀ ਗਰੇਵਾਲ ਨੇ ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਮਸਤੀ ਕਰਦੇ ਆਏ ਨਜ਼ਰ
ਗਿੱਪੀ ਗਰੇਵਾਲ (Gippy Grewal) ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਛੋਟੇ ਬੇਟੇ ਗੁਰਬਾਜ਼ ਗਰੇਵਾਲ (Gurbaaz Grewal) ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਜ਼ ਗਰੇਵਾਲ ਨੇ ਸਿਰ ‘ਤੇ ਪਟਕਾ ਬੰਨਿਆ ਹੋਇਆ ਹੈ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ ।

ਹੋਰ ਪੜ੍ਹੋ : ‘ਵੱਗ ਕਤੀੜਾਂ ਦਾ ਸ਼ੇਰਾਂ ਨਾਲ ਨਹੀ ਰਲਦਾ’ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਰਾਹੀਂ ਗਾਇਕ ਨੂੰ ਕੀਤਾ ਯਾਦ
ਜਿਸ ‘ਚ ਗਾਇਕ ਸਮੁੰਦਰ ਕਿਨਾਰੇ ਗੁਰਬਾਜ਼ ਅਤੇ ਆਪਣੇ ਹੋਰ ਦੋਸਤਾਂ ਦੇ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਰਹੇ ਹਨ ।
image From instagram
ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕਤਾ ਗਿਆ ਹੈ। ਹਾਲ ਹੀ ‘ਚ ਆਈ ਗਿੱਪੀ ਗਰੇਵਾਲ ਦੀ ਫ਼ਿਲਮ ‘ਮਾਂ’ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।
image From instagram
ਹੁਣ ਉਹ ਜਲਦ ਹੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ । ਉਨ੍ਹਾਂ ਦੀ ਫ਼ਿਲਮ ‘ਹਨੀਮੂਨ’ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇਸ ਫ਼ਿਲਮ ‘ਚ ਜੈਸਮੀਨ ਭਸੀਨ ਤੋਂ ਇਲਾਵਾ ਨਿਰਮਲ ਰਿਸ਼ੀ ਸਣੇ ਹੋਰ ਕਈ ਵੱਡੇ ਸਿਤਾਰੇ ਵੀ ਨਜ਼ਰ ਆਉਣਗੇ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
